Htv Punjabi
Punjab Religion

ਧੂਮਧਾਮ ਨਾਲ ਬਣਾਈ ਬਕਰੀਦ,ਸਿੱਖ, ਈਸਾਈ, ਬ੍ਰਾਹਮਣ, ਮੁਸਲਿਮ ਭਾਈਚਾਰੇ ਨੇ ਇਕੱਠੇ ਹੋ ਭਾਈਚਾਰੇ ਦਾ ਦਿੱਤਾ ਪੈਗਾਮ

ਪੂਰੇ ਦੇਸ਼ ਵਿੱਚ ਬਕਰੀਦ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ, ਇਸਦੇ ਚਲਦੇ ਹੀ ਫਰੀਦਕੋਟ ਵਿੱਚ ਵੀ ਈਦਗਾਹ ਚ ਸਿੱਖ, ਈਸਾਈ, ਬ੍ਰਾਹਮਣ, ਮੁਸਲਿਮ ਭਾਈਚਾਰੇ ਨੇ ਇਕੱਠੇ ਹੋ ਕੇ ਈਦ ਦਾ ਤਿਉਹਾਰ ਮਨਾਇਆ ਅਤੇ ਨਮਾਜ਼ ਪੜ ਕੇ ਅਲਾ ਤਾਲਾ ਨੂੰ ਯਾਦ ਕੀਤਾ ਅਤੇ ਭਾਈਚਾਰੇ ਦਾ ਪੈਗਾਮ ਦਿੱਤਾ। ਇਸ ਮੌਕੇ ਪਹਿਲਾਂ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਅਤੇ ਸਮੂਹ ਭਾਈਚਾਰੇ ਦੇ ਲੋਕਾਂ ਵਲੋ ਸਮੂਹ ਮੁਸਲਿਮ ਭਾਈਚਾਰੇ ਨੂੰ ਅੱਜ ਦੇ ਪਵਿੱਤਰ ਦਿਨ ਦੀਆਂ ਮੁਬਾਰਕਾਂ ਦਿਤੀਆਂ ਅਤੇ ਵਿਸ਼ੇਸ਼ ਤੌਰ ਇਕ ਦੂਜੇ ਦੇ ਗਲੇ ਮਿਲ ਵਧਾਈ ਦਿੱਤੀ ਨਾਲ ਹੀ ਈਦ ਗਹ ਦੇ ਬਾਹਰ ਹਰਿਆਲੀ ਭਰੇ ਬੂਟੇ ਵੀ ਲਗਾਏ।

ਇਸ ਮੌਕੇ ਹਾਜੀ ਦਿਲਾਵਰ ਹੁਸੈਨ ਨੇ ਦੱਸਿਆ ਕਿ ਅੱਜ ਬਕਰੀਦ ਦੇ ਤਿਉਹਾਰ ਸਮੇ ਫਰੀਦਕੋਟ ਦੀ ਈਦ ਗਾਹ ਵਿਚ ਸਮੁੱਚੇ ਮੁਸਲਿਮ ਅਤੇ ਸਾਰੇ ਭਾਈਚਾਰੇ ਨੇ ਇਕੱਠੇ ਹੋਕੇ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਤੇ ਨਮਾਜ਼ ਅਦਾ ਕੀਤੀ ਇਸ ਮੌਕੇ ਸੁਨਤ ਭਾਈਚਾਰੇ ਸਮੇਤ ਇਜ਼ਹਾਰ ਕੀਤਾ ਹੈ ਵਿਸੇਸ਼ ਤੋਰ ਤੇ vc ਸਾਬ ਵੀ ਪਹੁੰਚੇ ਅਤੇ ਖੁਸ਼ੀ ਮਹਿਸੂਸ ਕਰਦਿਆਂ ਸਮੂਹ ਮੁਸਲਿਮ ਭਚਾਰੇ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਉਹ ਹਰ ਤਿਉਹਾਰ ਇਸੇ ਤਰਾਂ ਸਾਰੇ ਧਰਮਾਂ ਦੇ ਲੋਕਾਂ ਨਾਲ ਮਿਲਕੇ ਮਨਾਉਂਦੇ ਹਨ ਜਿਸ ਦਾ ਸੰਦੇਸ਼ ਪੁਰੀ ਦੁਨੀਆ ਚ ਜਾਂਦਾ ਹੈ।

ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ VC ਡਾਕਟਰ ਰਾਜ ਬਹਾਦਰ ਨੇ ਦੱਸਿਆ ਕਿ ਉਹ ਅੱਜ ਦੇ ਪਵਿੱਤਰ ਤਿਉਹਾਰ ਬਕਰੀਦ ਨੂੰ ਮਨਾਉਣ ਲਈ ਈਦ ਗਾਹ ਚ ਪਹੁੰਚੇ ਹਨ ਜਿਥੇ ਉਨ੍ਹਾਂ ਨੂੰ ਸ਼ਾਮਲ ਹੋਕੇ ਬੇਹਦ ਖੁਸ਼ੀ ਜਾਹਰ ਹੋ ਰਹੀ ਹੈ ਉਨ੍ਹਾਂ ਮੁਸਲਿਮ ਭਾਈਚਾਰੇ ਨਾਲ ਵਿਸੇਸ਼ ਤੌਰ ਤੇ ਬੈਠ ਕੇ ਅੱਜ ਦੇ ਦਿਨ ਨੂੰ ਨਤਮਸਤਕ ਕੀਤਾ ਉਨ੍ਹਾਂ ਕਿਹਾ ਕਿ ਉਹ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦੇ ਹਨ ਅਤੇ ਅਲਾ ਅੱਗੇ ਅਰਦਾਸ ਕਰਦੇ ਹਨ ਕਿ ਇਸੇ ਤਰਾਂ ਭਾਈਚਾਰਾ ਬਣਿਆ ਰਹੇ ਅਤੇ ਸਾਰੇ ਤਿਉਹਾਰ ਇਕੱਠੇ ਹੋਕੇ ਮਨਾਉਂਦੇ ਰਹੀਏ।

Related posts

ਕਿਸਾਨਾਂ ਨੇ ਪਾਏ ਟਰੈਕਟਰਾਂ ਦੇ ਬੈਕ ਗੇਅਰ…

htvteam

ਵੇਚਣ ਦੀ ਨੀਅਤ ਨਾਲ 2 ਸਹੇਲੀਆਂ ਚੋਰੀ ਕਰਕੇ ਲੈ ਗਈਆਂ 5 ਮਹੀਨੇ ਦਾ ਬੱਚਾ, ਦੇਖੋ ਪੁਲਿਸ ਨੇ ਕਿਸ ਹਾਲਤ ‘ਚ ਕੀਤਾ ਬਰਾਮਦ

Htv Punjabi

ਸੜਕ ਹਾਦਸੇ ਵਿੱਚ ਜ਼ਖ਼ਮੀ ਏਐਸਆਈ ਦਾ ਆਹ ਸਮਾਨ ਲੈ ਗਏ ਚੋਰ

Htv Punjabi