ਜਦੋਂ ਇਹ ਗੱਡੀ ਪਿੱਛੋ ਇਸ ਟਰੱਕ ‘ਚ ਲੱਗੀ ਤਾਂ ਹਾਲਾਤ ਇਹ ਬਣੇ ਕੀ ਇਸਦੀ ਛੱਡ ਤੱਕ ਉੱਡ ਗਈ ਤੇ ਪਿੱਛੇ ਇੱਕਠੀ ਹੋ ਗਈ। ਅਸਲ ‘ਚ ਹਾਦਸੇ ਦਾ ਸਵੇਰੇ ਸਵੇਰੇ ਲੋਕਾਂ ਨੂੰ ਉਦੋ ਹੀ ਪਤਾ ਲੱਗਾ ਜਦੋਂ ਗੱਡੀ ਟਕਰਾਉਣ ਦੀ ਇਕ ਜ਼ਬਰਦਸਤ ਧਮਾਕਾਨੁੰਮਾ ਆਵਾਜ਼ ਲੋਕਾਂ ਨੂੰ ਸੁਣੀ। ਜਿਸ ਤੋਂ ਬਾਅਦ ਜਦੋਂ ਨੇੜੇ ਜਾਕੇ ਦੇਖਿਆ ਤਾਂ ਗੱਡੀ ‘ਚ ਚਾਰ ਨੌਜਵਾਨ ਫਸੇ ਹੋਏ ਸਨ ਤੇ ਜੋ ਜ਼ਿੰਦਗੀ ਲਈ ਮੌਤ ਨਾਲ ਲੜ ਰਹੇ ਸਨ। ਪਰ ਇਸੇ ਦੌਰਾਨ ਇਕ ਸਾਹ ਤਿਆਗ ਗਿਆ ਤੇ ਤਿੰਨਾਂ ਨੂੰ ਸ਼ਹਿਰ ਦੇ ਇਕ ਮਸ਼ਹੂਰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ।