ਜੇਕਰ ਤੁਸੀਂ ਵੀ ਘਰਾਂ ਨੂੰ ਲੈ ਕੇ ਜਿੰਦਰੇ ਜਾਂ ਫਿਰ ਘਰਾਂ ਦੇ ਵਿੱਚ ਬੇਫਿਕਰ ਹੋ ਕੇ ਸੋ ਜਾਂਦੇ ਹੋ ਤਾਂ ਆਹ ਖਬਰ ਜਰੂਰ ਦੇਖ ਲਿਓ,,, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਅਜਿਹੀ ਵਾਰਦਾਤ,,, ਜਿਵੇਂ ਜਿਵੇਂ ਸਮਾਂ ਡਿਜੀਟਲ ਹੁੰਦਾ ਜਾ ਰਿਹਾ ਉਵੇਂ ਉਵੇਂ ਹੁਣ ਚੋਰ ਵੀ ਨਵੇਂ ਤੋਂ ਨਵੇਂ ਤਰੀਕੇ ਅਪਣਾ ਰਹੇ ਨੇ,, ਤੇ ਤੁਹਾਡੀ ਅੱਖਾਂ ਦੇ ਸਾਹਮਣੇ ਤੁਹਾਡਾ ਸਭ ਕੁਝ ਲੁੱਟ ਕੇ ਫਰਾਰ ਹੋ ਜਾਣਗੇ,,, ਜੀ ਹਾਂ ਤਾਜਾ ਮਾਮਲਾ ਅੰਮ੍ਰਿਤਸਰ ਦੇ ਕਸ਼ਮੀਰ ਐਵਨਿਊ ਇਲਾਕੇ ਦਾ ਸਾਮ੍ਹਣੇ ਆਇਆ ਹੈ ਜਿਥੇ ਇੱਕ ਘਰ ਵਿਚ 3 ਚੋਰਾਂ ਨੇ ਹੱਥ ਸਾਫ ਕੀਤਾ ਹੈ।ਪਰਿਵਾਰਿਕ ਮੈਂਬਰਾਂ ਦੇ ਮੁਤਾਬਿਕ ਪਹਿਲਾਂ ਨਸ਼ੇ ਦਾ ਇੰਜੈਕਸ਼ਨ ਲਗਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਅਸਫਲ ਰਹੇ ਤਾਂ ਤੇਜ਼ਧਾਰ ਹਥਿਆਰ ਨਾਲ ਗਰਦਨ ‘ਤੇ ਵਾਰ ਕੀਤਾ। ਪਰਿਵਾਰਿਕ ਮੈਂਬਰ ਨੂੰ ਜ਼ਖ਼ਮੀ ਕਰ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਲੈ ਕੇ ਚੋਰ ਫਰਾਰ ਹੋ ਗਏ,,,,,,,,,,,
ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਦੇਖਿਆ ਜਾਵੇ ਤਾਂ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਵਾਸਤੇ ਹੁਣ ਅਨੇਕਾਂ ਤਰਹਾਂ ਦੇ ਤਰੀਕੇ ਅਪਣਾਏ ਜਾ ਰਹੇ ਨੇ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………