ਪਿੰਡ ਦੇ ਵਿੱਚੋ ਵਿਚ ਇਹ ਓਹੀ ਆਲੀਸ਼ਾਨ 3 ਕੋਠੀਆਂ ਨੇ ਜਿੱਥੇ ਅੱਧੀ ਰਾਤ ਸੁੱਤੇ ਪਏ ਇਥੋਂ ਦੇ ਜੀਆਂ ਨਾਲ ਜੋ ਕੁੱਝ ਹੋਇਆ ਉਹ ਹੈਰਾਨ ਕਰਨ ਵਾਲਾ ਸੀ | ਅੱਤ ਦੀ ਗਰਮੀ ‘ਚ ਏਸੀ ਦੀਆਂ ਠੰਡੀਆਂ ਠੰਡੀਆਂ ਹਵਾਵਾਂ ‘ਚ ਮਸਤ ਹੋ ਕੇ ਸੁੱਤੇ ਪਰਿਵਾਰ ਵਾਲਿਆਂ ਨੇ ਜਦ ਸਵੇਰੇ ਉੱਡ ਕੇ ਸੀਨ ਦੇਖਿਆ ਤਾਂ ਪਹਿਲਾਂ ਤਾਂ ਇਹਨਾਂ ਨੂੰ ਆਪਣੀਆਂ ਅੱਖੀਂ ਤੇ ਯਕੀਨ ਨਹੀਂ ਹੋਇਆ ਫੇਰ ਜਦ ਇਹਨਾਂ ਸੀਸੀਟੀਵੀ ਕੈਮਰਿਆਂ ‘ਚ ਰਿਕਾਰਡ ਵੀਡੀਓ ਦੇਖੀ ਤਾਂ ਵੀਡੀਓ ਦੇਖ ਇਹਨਾਂ ਸਭ ਦੇ ਰੰਗ ਉੱਡ ਗਏ |
ਮਾਮਲਾ ਹੈ ਬਟਾਲਾ ਦੇ ਪਿੰਡ ਕੋਟਲਾ ਬਾਮਾ ਦਾ, ਜਿਥੇ ਬੀਤੀ ਦੇਰ ਰਾਤ ਹੋਏ ਸਾਰੇ ਕਾਰੇ ਨੂੰ ਬਿਆਨ ਕਰ ਦੱਸ ਰਹੇ ਨੇ ਪਰਿਵਾਰ ਦੇ ਜੀਅ |
