Htv Punjabi
Punjab

ਸ਼ਿਰੋਮਣੀ ਅਕਾਲੀ ਦਲ ਦੇ ਵਲੋਂ ‘ਪੰਜਾਬ ਮੰਗਦਾ ਹੈ ਜਵਾਬ’ ਦੇ ਤਹਿਤ ਰੋਸ਼ ਪ੍ਰਦਰਸ਼ਨ

ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਿਰੋਮਣੀ ਅਕਾਲੀ ਦਲ ਦੇ ਵਲੋਂ ‘ਪੰਜਾਬ ਮੰਗਦਾ ਹੈ ਜਵਾਬ’ ਦੇ ਤਹਿਤ ਪੰਜਾਬ ਦੇ ਵੱਖ ਵੱਖ ਹਲਕਿਆਂ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਸਦੇ ਚਲਦੇ ਹਲਕਾ ਕਾਦੀਆਂ ਦੇ ਕਸਬਾ ਧਾਰੀਵਾਲ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ

ਇਸ ਮੌਕੇ ਤੇ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਕਾਂਗਰਸ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਜੋ ਵੀ ਵਾਦੇ ਕੀਤੇ ਸ਼ਨ ਉਹਨਾਂ ਵਿਚੋਂ ਇਕ ਵੀ ਆਵਦਾ ਪੂਰਾ ਨਹੀਂ ਹੋਇਆ

ਕਿਸੇ ਨੂੰ ਘਰ ਘਰ ਨੌਕਰੀ ਨਹੀਂ ਮਿਲੀ ਕਿਸਾਨਾਂ ਦਾ ਕਰਜ ਮਾਫ ਨਹੀਂ ਹੋਇਆ ਸ਼ਗਨ ਸਕੀਮ ਵਿਚ ਵਾਧਾ ਨਹੀਂ ਹੋਇਆ ਇਸ ਲਈ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋਈ ਹੈ ਇਸ ਲਈ ਲੋਕ ਇਸ ਸਰਕਾਰ ਤੋਂ ਅਕ ਚੁਕੇ ਹਨ

Related posts

ਦੁਸਹਿਰੇ ਤੋਂ ਪਹਿਲਾਂ ਰਾਵਣ ਨਾਲ ਹੋਗੀ ਇੰਟਰਵਿਊ

htvteam

ਆਹ ਖ਼ਾਸ ਕਿਸਮ ਦਾ ਗੰਨੇ ਦਾ ਰਸ ਕਰਦੈ ਵੱਡੇ ਚਮਤਕਾਰ

htvteam

ਕਿਤੇ ਤੁਸੀ ਅਜਿਹਾ ਦੁੱਧ ਤਾਂ ਨਹੀਂ ਪੀਂਦੇ ?

htvteam