ਜੋ ਬਾਲੀਵੁੱਡ ਦੀਆਂ ਫਿਲਮਾਂ ਚ ਅਕਸਰ ਦੇਖਣ ਨੂੰ ਮਿਲਦਾ ਅੱਜ ਉਹ ਸਾਰਾ ਸੀਨ ਅੰਮ੍ਰਿਤਸਰ ਚ ਵੀ ਦੇਖਣ ਨੂੰ ਮਿਲ ਰਿਹਾ,,, ਜੀ ਹਾਂ ਤੁਸੀਂ ਸਹੀ ਸੁਣ ਰਹੇ ਓ… ਜਿਵੇਂ ਬਾਲੀਵੁੱਡ ਦੀਆਂ ਫਿਲਮਾਂ ਚ ਬਾਰ ਹੁੱਕੇ ਦੀਆਂ ਪਾਰਟੀਆਂ ਦੀ ਸੀਨ ਫਿਲਮਾਏ ਜਾਂਦੇ ਨੇ ਉਸੇ ਤਰਾਂ ਗੁਰੂ ਕੀ ਨਗਰੀ ਦੇ ਸ਼ਹਿਰ ਚ ਹੁੱਕਾ ਬਾਰ ਦਾ ਧੰਦਾ ਸ਼ਰੇਆਮ ਚੱਲ ਰਿਹਾ ਸੀ। ਜਿਸ ਦੀ ਭਿਣਕ ਪੁਲਸ ਨੂੰ ਲੱਗ ਜਾਂਦੀ ਤੇ ਜਦੋਂ ਰੇਡ ਮਾਰੀ ਗਈ ਤਾਂ 14 ਦੇ ਕਰੀਬ ਹੁੱਕੇ ਤੇ ਅੰਗਰੇਜੀ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ। ਜਿਸ ਤੋਂ ਬਾਅਦ ਪੁਲਿਸ ਵਲੋਂ ਬਾਰ ਦੇ ਮਾਲਿਕ ਖਿਲਾਫ ਐਫਆਈਆਰ ਦਰਜ ਕਰ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਪੁਲਿਸ ਨੇ ਇਹ ਰੇਡ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਸੀ ਜਦੋਂ ਰੇਡ ਕੀਤੀ ਤਾਂ ਅੰਦਰ ਦੇਖਿਆ ਕਿ ਅਰਧ ਨਗਨ ਹਾਲਤ ਚ ਕੁੜੀਆਂ ਵਲੋਂ ਡਾਂਸ ਵੀ ਕੀਤਾ ਜਾ ਰਿਹਾ ਸੀ ਅੰਦਰ ਜੋ ਸ਼ਰਾਬ ਚੱਲ ਰਹੀ ਸੀ ਉਹ ਬਿਨਾਂ ਲਾਈਸੰਸ ਤੋਂ ਚਲ ਰਹੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਬਾਰ ਦੇ ਮੈਨੇਜਰ ਨੂੰ ਵੀ ਕਾਬੂ ਕਰ ਲਿਆ।
ਫਿਲਹਾਲ ਪੁਲਿਸ ਵਲੋਂ ਇਹ ਕਾਰਵਾਈ ਤੋਂ ਬਾਅਦ ਸਾਰੇ ਪਾਸੇ ਉਨਾਂ ਦੀ ਚੰਗਿਆਈ ਦੇ ਚਰਚੇ ਹੋ ਰਹੇ ਨੇ। ਲੋੜ ਹੈ ਪੁਲਿਸ ਨੂੰ ਹੋਰ ਸੁਚੇਤ ਹੋਣ ਦੀ ਤਾਂ ਜੋ ਅਜਿਹੇ ਧੰਦੇ ਪੁੰਜਾਬ ਚੋਂ ਬਿਲਕੁਲ ਖਤਮ ਹੋ ਸਕਣ। …..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
