Htv Punjabi
Punjab

ਗਲਤੀ ਸਕੂਲ ਵਾਲਿਆਂ ਦੀ ਭੁਗਤਣੀ ਪਵੇਗੀ ਵਿਦਿਆਰਥੀਆਂ ਨੂੰ ਸਰਕਾਰ ਨੇ ਇਸ ਸਕੂਲ ਦੀ ਮਾਨਤਾ ਕੀਤੀ ਰੱਦ

ਚੰਡੀਗੜ੍ਹ : ਕੋਵਿਡ 19 ਦੇ ਖਤਰੇ ਦੇ ਦੌਰਾਨ ਸਕੂਲਾਂ ਦੁਆਰਾ ਨਿਯਮਾਂ ਦਾ ਉਲੰਘਣ ਕਰਨ ਤੇ ਗੰਭੀਰ ਨੋਟਿਸ ਲੈਂਦੇ ਹੋਏ ਪੰਜਾਬ ਸਰਕਾਰ ਨੇ 5 ਸਕੂਲਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ।ਰਾਜ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸਰਕਾਰ ਨੇ ਸਕੂਲਾਂ ਦੀ ਸਾਰੀ ਗਤੀਵਿਧੀਆਂ ਤੇ ਰੋਕ ਲਾ ਦਿੱਤੀ ਹੇ ਪਰ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਕੁਝ ਸਕੂਲ ਇਨ੍ਹਾਂ ਨਿਰਦੇਸ਼ਾਂ ਦਾ ਉਲੰਘਨ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਜਾਂਚ ਦੇ ਬਾਅਦ ਸਕੂਲ ਪ੍ਰਬੰਧਕਾਂ ਨੂੰ ਦੋਸ਼ੀ ਪਾਇਆ ਗਿਆ ਹੈ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸੰਬੰਧਿਤ ਸਕੂਲਾਂ ਦੀ ਮਾਨਤਾ ਜਾਂ ਐਨਓਸੀ ਰੱਦ ਕਰਨ ਦੇ ਹੁਕਮ ਦਿੱਤੇ ਗਏ ਹਨ।ਸਿੰਗਲਾ ਨੇ ਦੱਸਿਆ ਕਿ ਇੱਕ ਸਕੂਲ ਜਿਹੜਾ ਗੋਇੰਦਵਾਲ ਤਰਨਤਾਰਨ ਦਾ ਹੈ, ਉਸ ਦੀ ਮਾਨਤਾ 1 ਅਪ੍ਰੈਲ 2020 ਤੋਂ ਰੱਦ ਕਰ ਦਿੱਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਸੰਗਰੂਰ, ਬਰਨਾਲਾ, ਜਲੰਧਰ ਅਤੇ ਤਰਨਤਾਰਨ ਦੇ ਜਿ਼ਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਲੰਘਣ ਕਰਨ ਵਾੇ 4 ਸਕੂਲ ਬੰਦ ਕਰਨ ਦੇ ਲਈ ਬਣਦੀ ਕਾਰਵਾਈ ਨੂੰ ਯਕੀਨੀ ਬਣਾਉਣ।

ਕੈਬਨਿਟ ਮੰਤਰੀ ਨੇ ਸਾਰੇ ਸਕੂਲ ਅਧਿਕਾਰੀਆਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਵਿਦਿਆਰਥੀਆਂ ਦੁਆਰਾ 31 ਮਾਰਚ ਤੱਕ ਜਮ੍ਹਾਂ ਕਰਵਾਈ ਜਾਣ ਵਾਲੀ ਅਦਾਇਗੀਆਂ ਤੇ ਕੋਈ ਵੀ ਲੇਟ ਫੀਸ ਨਾ ਲਾਉਣ।ਸਿੰਗਲਾ ਨੇ ਕਿਹਾ ਕਿ ਮੁੱਖਮੰਤਰੀ ਨੇ ਪੰਜਾਬ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਰੋਕਣ ਦੇ ਲਈ ਹਰ ਸੰਭਵ ਕਦਮ ਨੂੰ ਯਕੀਨੀ ਬਣਾਇਆ ਹੈ।ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਉੱਚ ਚਿਤਾਵਨੀ ਦਿੱਤੀ ਗਈ ਹੈ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੇ ਲਈ ਸਖਤ ਪਾਬੰਦੀਆਂ ਲਾਈਆਂ ਗਈਆਂ ਹਨ।

Related posts

ਨਕਲੀ ਕਿੰਨਰਾ ਦੀਆਂ ਖੋਲ੍ਹੀਆਂ ਸਲਵਾਰਾਂ, ਉੱਡੇ ਹੋਸ਼ ?

htvteam

ਲੱਖਾ ਸਿਧਾਣਾ ਨੇ ਸੰਗਰੂਰ ਪਹੁੰਚ ਗੱਡਿਆ ਝੰਡਾ

htvteam

7 ਸਾਲਾਂ ਮਾਸੂਮ ਨਾਲ ਫੁੱਫੜ ਨੇ ਟੱਪੀਆਂ ਹੱਦਾਂ; ਦੇਖੋ ਕਿਸ ਹਾਲ ‘ਚ ਮਿਲਿਆ

htvteam

Leave a Comment