ਇਹ ਨੇ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ | ਇਹਨਾਂ ਨਾਲ ਬੀਤੀ ਰਾਤ ਜੋ ਕੁੱਝ ਹੋਇਆ ਹੈ ਉਹ ਹੈਰਾਨ ਕਰ ਦੇਣ ਵਾਲਾ ਹੈ |
ਇਹਨਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਦੋ ਦਿਨਾਂ ‘ਚ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ। ਬੀਤੀ ਰਾਤ ਕਰੀਬ 9.10 ਵਜੇ ਇਹਨਾਂ ਦੇ ਫੋਨ ‘ਤੇ ਕਿਸੇ ਵਿਅਕਤੀ ਨੇ ਫੋਨ ਕੀਤਾ, ਜੋ ਇਹਨਾਂ ਦੇ ਪੀ. ਏ. ਰਾਕੇਸ਼ ਕੁਮਾਰ ਗੁਪਤਾ (ਵਿੱਕੀ) ਨੇ ਚੁੱਕਿਆ ਤਾਂ ਉਸ ਵਿਅਕਤੀ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਉਹ ਐੱਮਐੱਲਏ ਨੂੰ ਗੋਲੀ ਮਾਰ ਕੇ ਮਾਰ ਦੇਵੇਗਾ |
previous post
