Htv Punjabi
Crime Punjab Video

ਆਹ ਕਿਹੜੇ ਮੁੰਡੇ ਕਰ ਗਏ ਬਾਗ਼ ਚ ਗੰਦੀ ਕਰਤੂਤ

ਸੰਗਰੂਰ ਦੇ ਬਨਾਸਰ ਬਾਗ ਵਿੱਚ ਸ਼ਰਾਰਤੀ ਤੱਤਾਂ ਦੀ ਕਰਤੂਤ
ਸਫ਼ਾਈ ਮੁਹਿੰਮ ਨਾਲ ਜੁੜੇ ਸੋਸ਼ਲ ਵਰਕਰਾਂ ਦੇ
ਅਲੱਗ ਅਲੱਗ ਜਗ੍ਹਾ ਪਏ ਟਰੈਕਟਰ ਤੇ ਸਮਾਨ ਨੂੰ ਲਗਾਈ ਅੱਗ
ਡੀਐਸਪੀ ਸੰਗਰੂਰ ਨੇ ਮੌਕੇ ਤੇ ਕੀਤੀ ਆ ਕੇ ਕੀਤੀ ਜਾਂਚ
ਕਿਹਾ CCTV ਕੈਮਰੇ ਖੰਗਾਲ ਰਹੇ ਹਾਂ,,ਦੋਸ਼ੀਆਂ ਨੂੰ ਜਲਦ ਫੜਿਆ ਜਾਵੇਗਾ
ਸੰਗਰੂਰ ਦੇ ਇਤਿਹਾਸਕ ਅਤੇ ਹਰਿਆਵਲੀ ਨਾਲ ਭਰਪੂਰ ਬਨਾਸਰ ਬਾਗ ਵਿੱਚ ਬੀਤੀ ਰਾਤ ਕੁਝ ਸ਼ਰਾਰਤੀ ਤੱਤਾਂ ਵੱਲੋਂ ਅੱਗਜ਼ਨੀ ਦੀ ਘਟਨਾ ਨੂੰ ਅੰਜਾਮ ਦੇ ਕੇ ਨਾ ਸਿਰਫ਼ ਸੋਸ਼ਲ ਵਰਕਰਾਂ ਦੀ ਸਫ਼ਾਈ ਮੁਹਿੰਮ ਨੂੰ ਨੁਕਸਾਨ ਪਹੁੰਚਾਇਆ ਗਿਆ, ਸਗੋਂ ਵਾਤਾਵਰਣ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਬਾਗ ਦੇ ਅੰਦਰ ਚਾਰ ਤੋਂ ਪੰਜ ਵੱਖ-ਵੱਖ ਥਾਵਾਂ ‘ਤੇ ਅੱਗ ਲਗਾਈ ਗਈ, ਜਿਸ ਕਾਰਨ ਸਫ਼ਾਈ ਕਾਰਜ ਲਈ ਵਰਤੇ ਜਾ ਰਹੇ ਸਮਾਨ, ਟਰੈਕਟਰ ਨਾਲ ਜੁੜੀਆਂ ਵਸਤੂਆਂ ਅਤੇ ਵੱਡੀ ਗਿਣਤੀ ਵਿੱਚ ਫਲਦਾਰ ਦਰੱਖਤ ਝੁਲਸ ਗਏ।

ਪਿਛਲੇ ਕਈ ਦਿਨਾਂ ਤੋਂ ਸਮਾਜ ਸੇਵੀਆਂ ਵੱਲੋਂ ਬਨਾਸਰ ਬਾਗ ਦੀ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਸੀ। ਸੋਸ਼ਲ ਵਰਕਰਾਂ ਦਾ ਦਾਅਵਾ ਹੈ ਕਿ ਹੁਣ ਤੱਕ ਉਹ ਬਾਗ ਵਿੱਚੋਂ ਕਰੀਬ 20 ਟਰਾਲੀਆਂ ਕੂੜਾ ਬਾਹਰ ਕੱਢ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਗ ਲਗਾਉਣ ਵਾਲਿਆਂ ਦਾ ਮਕਸਦ ਚੋਰੀ ਕਰਨਾ ਨਹੀਂ ਸੀ, ਕਿਉਂਕਿ ਕਿਸੇ ਵੀ ਤਰ੍ਹਾਂ ਦਾ ਸਮਾਨ ਗਾਇਬ ਨਹੀਂ ਹੋਇਆ। ਉਨ੍ਹਾਂ ਨੇ ਸਿਰਫ਼ ਉਹ ਥਾਵਾਂ ਨਿਸ਼ਾਨਾ ਬਣਾਈਆਂ ਜਿੱਥੇ ਸਫ਼ਾਈ ਦਾ ਕੰਮ ਚੱਲ ਰਿਹਾ ਸੀ, ਜਿਸ ਵਿੱਚ ਟਰੈਕਟਰ, ਮਾਲੀ ਦੇ ਟੈਂਟ ਵਿੱਚ ਪਿਆ ਸਮਾਨ ਅਤੇ ਇਕੱਠਾ ਕੀਤਾ ਗਿਆ ਕੂੜਾ ਸ਼ਾਮਲ ਹੈ।

ਖਾਸ ਗੱਲ ਇਹ ਹੈ ਕਿ ਬਨਾਸਰ ਬਾਗ ਦੇ ਅੰਦਰ ਪੁਰਾਤਤਵ ਵਿਭਾਗ ਦੀਆਂ ਦੋ ਇਤਿਹਾਸਕ ਇਮਾਰਤਾਂ, ਬਾਰਾਂਦਰੀ ਅਤੇ ਅਜਾਇਬ ਘਰ ਵੀ ਸਥਿਤ ਹਨ। ਅਜਾਇਬ ਘਰ ਦੀ ਹਾਲ ਹੀ ਵਿੱਚ ਕਰੀਬ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਕਰਵਾਈ ਗਈ ਸੀ ਅਤੇ ਉਸ ਦਾ ਉਦਘਾਟਨ ਵੀ ਕੀਤਾ ਗਿਆ ਸੀ। ਅਜਿਹੇ ਮਹੱਤਵਪੂਰਨ ਸਥਾਨ ਦੇ ਨੇੜੇ ਅੱਗਜ਼ਨੀ ਦੀ ਇਹ ਘਟਨਾ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਕਰਦੀ ਹੈ।

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬਨਾਸਰ ਬਾਗ ਸੰਗਰੂਰ ਦੇ ਮੁੱਖ ਥਾਣੇ ਤੋਂ ਮਹਿਜ਼ 300 ਮੀਟਰ ਦੀ ਦੂਰੀ ‘ਤੇ ਸਥਿਤ ਹੈ। ਸ਼ਹਿਰ ਦੇ “ਫੇਫੜੇ” ਕਹੇ ਜਾਣ ਵਾਲੇ ਇਸ ਬਾਗ ਵਿੱਚ ਵੱਡੀ ਗਿਣਤੀ ਵਿੱਚ ਦਰੱਖਤ ਲੱਗੇ ਹੋਏ ਹਨ। ਅਜਿਹੇ ਵਿੱਚ ਅੱਗ ਲਗਾ ਕੇ ਦਰੱਖਤਾਂ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣਾ ਚਿੰਤਾ ਦਾ ਵਿਸ਼ਾ ਹੈ। ਨਾਲ ਹੀ ਇਹ ਸ਼ੱਕ ਵੀ ਜਤਾਇਆ ਜਾ ਰਿਹਾ ਹੈ ਕਿ ਕੁਝ ਲੋਕ ਸਫ਼ਾਈ ਮੁਹਿੰਮ ਨੂੰ ਰੋਕਣ ਜਾਂ ਉਸ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਧਰ ਡੀਐਸਪੀ ਸੰਗਰੂਰ ਦਲਵੀਰ ਸਿੰਘ ਨੇ ਮੌਕੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਅੱਗਜ਼ਨੀ ਕਰਨ ਵਾਲੇ ਦੋਸ਼ੀਆਂ ਦੀ ਜਲਦ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਸਦੀ ਦਹਿਸ਼ਤ ਕਾਰਨ ਰੀਟਰੀਟ ਸੇਰੇਮਨੀ ਤੋਂ ਭੱਜੇ ਲੋਕ

Htv Punjabi

ਰਮਜਾਨ ਦੇ ਪਵਿੱਤਰ ਮਹੀਨੇ ‘ਚ ਕੈਦੀਆਂ ਨੂੰ ਮਿਲਣਗੀਆਂ ਖਾਸ ਸਹੂਲਤਾਂ

htvteam

ਹਸਪਤਾਲ ਤੋਂ ਬੱਚਾ ਚੋਰੀ ਕਰਨ ਦਾ ਮਾਮਲਾ: ਕਿਰਾਈ ਦੀ ਕੁੱਖ ਤੋਂ ਲੈ ਕੇ ਗੰਦੇ ਕੰਮਾਂ ਨੂੰ ਅਨਜਾਮ ਦਿੰਦੀ ਸੀ ਮੁਲਜ਼ਮ

htvteam

Leave a Comment