ਗਲ ਵਿੱਚ ਛਿੱਤਰਾਂ ਦਾ ਹਾਰ ਅਤੇ ਮੂੰਹ ਤੇ ਕਾਲਖ ਮਲ ਕੇ ਬਾਜ਼ਾਰ ਵਿੱਚ ਦੀ ਅਨੋਖਾ ਪ੍ਰਦਰਸ਼ਨ ਕਰ ਰਹੇ ਮੁਹੱਲਾ ਨਿਵਾਸੀ ਨਜ਼ਰ ਆ ਰਹੇ ਜਿਸ ਵਿੱਚ ਜਿਆਦਾ ਔਰਤਾਂ ਸ਼ਾਮਿਲ ਹਨ। ਦਰਅਸਲ ਇਹ ਮਾਮਲਾ ਹੈ ਨਾਭਾ ਸ਼ਹਿਰ ਦੇ ਭੱਟਾਂ ਵਾਲੇ ਮਹੱਲੇ ਦਾ ਹੈ ਜਿੱਥੇ ਮੁਹੱਲੇ ਦੇ ਵਿਅਕਤੀ ਮਨੋਜ ਕੁਮਾਰ ਮੌਜਾ ਤੋ ਮਹੱਲਾ ਨਿਵਾਸੀ ਉਸ ਦੀਆਂ ਅਸ਼ਲੀਲ ਹਰਕਤਾਂ ਤੋਂ ਇਨੇ ਤੰਗ ਪਰੇਸ਼ਾਨ ਚੁੱਕੇ ਸਨ ਕਿ ਉਹਨਾਂ ਨੇ ਤੰਗ ਆ ਕੇ ਮਨੋਜ ਕੁਮਾਰ ਉਰਫ ਮੌਜਾ ਦਾ ਮੂੰਹ ਕਾਲਾ ਕਰਕੇ ਅਤੇ ਛਿੱਤਰਾਂ ਦਾ ਹਾਰ ਪਾ ਕੇ ਉਸਦਾ ਸਰੇਆਮ ਬਾਜ਼ਾਰ ਵਿੱਚ ਜਲੂਸ ਕੱਢ ਦਿੱਤਾ,,,,,,,,,,ਉਸ ਦੇ ਖਿਲਾਫ ਜੰਮ ਕੇ ਔਰਤਾਂ ਵੱਲੋਂ ਨਾਰੇਬਾਜ਼ੀ ਕੀਤੀ ਗਈ। ਔਰਤਾਂ ਵੱਲੋਂ ਉਸ ਦੇ ਮੂੰਹ ਉੱਤੇ ਕਾਲਖ ਵੀ ਮਲੀ ਗਈ ਅਤੇ ਜੰਮ ਕੇ ਛਿੱਤਰ ਪਰੇਡ ਵੀ ਕੀਤੀ ਗਈ। ਮਨੋਜ ਕੁਮਾਰ ਮੌਜਾ ਦੀ ਭੈਣ ਵੱਲੋਂ ਆਪਣੇ ਭਰਾ ਦੇ ਖਿਲਾਫ ਵੀ ਗੰਭੀਰ ਇਲਜ਼ਾਮ ਵੀ ਲਗਾਏ ਗਏ ਹਨ,,,,,,,,,
ਇਸ ਮੌਕੇ ਤੇ ਮੁਹੱਲਾ ਨਿਵਾਸੀ ਔਰਤ ਅਤੇ ਲੜਕੀ ਨੇ ਕਿਹਾ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਕਿ ਇਹ ਜੋ ਹਰਕਤਾਂ ਕਰਦਾ ਹੈ ਅਸੀਂ ਬਹੁਤ ਪਰੇਸ਼ਾਨ ਹਾਂ ਇਸ ਨੂੰ ਕਈ ਵਾਰੀ ਸਮਝਾਇਆ ਗਿਆ ਪਰ ਜਦੋਂ ਇਹ ਨਾ ਸਮਝਿਆ ਅਖੀਰ ਵਿੱਚ ਸਾਨੂੰ ਇਹ ਕਦਮ ਚੁੱਕਣਾ ਪਿਆ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..