ਬਠਿੰਡਾ ਦੇ ਥਾਣਾ ਥਰਮਲ ਮੁਖੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਦੇ ਵੱਲੋਂ ਗਸ਼ਤ ਦੇ ਦੌਰਾਨ ਮਲੋਟ ਰੋਡ ਤੋਂ ਇੱਕ ਮੁੰਡਾ ਅਤੇ ਇੱਕ ਕੁੜੀ ਨੂੰ ਕਾਬੂ ਕੀਤਾ ਗਿਆ ਹੈ ਜਿੰਨਾ ਦੇ ਕੋਲੋਂ ਦੋ ਦੋ ਜਿੰਦਾ ਕਾਰਤੂਸ ਬਰਾਮਦ ਹੋਏ ਹਨ ਜਦੋਂ ਡੁੰਗਾਈ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹ ਮਾਮਲਾ ਹਨੀ ਟਰੈਪ ਦਾ ਨਿਕਲਿਆ ਜਿਸ ਦੇ ਵਿੱਚ ਕਿ ਇਸ ਲੜਕੀ ਦੇ ਵੱਲੋਂ ਲੋਕਾਂ ਨੂੰ ਸੋਸ਼ਲ ਮੀਡੀਆ ਜਾਂ ਫੋਨ ਦੇ ਜਰੀਏ ਆਪਣੇ ਜਾਲ ਦੇ ਵਿੱਚ ਫਸਾ ਕੇ ਪੈਸੇ ਇਥੇ ਜਾਂਦੇ ਸਨ ਅਤੇ ਇੱਕ ਫੌਜੀ ਨੂੰ ਵੀ ਇਹ ਲੋਕ ਆਪਣਾ ਸ਼ਿਕਾਰ ਬਣਾ ਚੁੱਕੇ ਸਨ ਜਿਸ ਤੋਂ ਇਹਨਾਂ ਦੇ ਵੱਲੋਂ ਕਰੀਬ 80 ਹਜਾਰ ਰੁਪਏ ਠੱਗੇ ਗਏ ਸਨ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਇਹਨਾਂ ਦਾ ਦੋ ਦਿਨਾਂ ਦਾ ਕਿੱਤਾ ਪੁਲਿਸ ਰਿਮਾਂਡ ਹਾਸਲ ਅਤੇ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕੀਤੀ ਜਾਵੇਗੀ । ਇਸ ਤੋਂ ਪਹਿਲਾਂ ਵੀ ਉਕਤ ਜਸਪ੍ਰੀਤ ਕੌਰ ਤੇ ਕੁਤਵਾਲੀ ਥਾਣੇ ਦੇ ਵਿੱਚ ਮੁਕਦਮਾ ਹਨੀ ਟਰੈਪ ਦਾ ਦਰਜ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
