ਤਸਵੀਰਾਂ ‘ਚ ਸਾਹਮਣੇ ਬੇਠੇ ਦਿਖਾਈ ਦੇ ਰਹੇ ਪੁਲਿਸ ਮੁਲਾਜ਼ਮ ਤੇ ਉਨਾਂ ਸਾਹਮਣੇ ਮੇਜ ‘ਤੇ ਰੱਖੇ ਹੋਏ ਚਿਟੇ- ਚਿਟੇ ਪੈਕਟਾਂ ‘ਚ ਕੋਈ ਹੀਰਾ ਸੋਨਾਂ ਚਾਂਦੀ ਨਹੀਂ ,,ਸਗੋ ਜੋ ਸਮਾਨ ਉਨਾਂ ਦੇ ਸਾਹਮਣੇ ਪਿਆ ਉਸ ਦੇ ਪਿਛੇ ਸਿਆਸਤ ਤੱਕ ਬਦਲ ਸਕਦੀ ਹੈ ਕਿੳਕਿ ਇਸ ਚਿਟੇ ਪੈਕਟ ਨੇ ਪੰਜਾਬ ਦੇ ਅੱਧੇ ਨੌਜਵਾਨਾਂ ਨੂੰ ਆਪਣੇ ਮਗਰ ਲਾਇਆ ਹੋਇਆ,,,ਦਰਅਸਲ ਏਨਾ ਪੈਕਟਾਂ ‘ਚ ਹੈਰੋਏਨ ਹੈ ਜੋ ਅੰਮ੍ਰਿਤਸਰ ਪੁਲਿਸ ਨੇ ਬਰਾਮਦ ਕੀਤੀ ਹੈ ਜਿਸ ਦੀ ਜਾਣਕਾਰੀ ਦਿੰਦੇ ਪੁਲਿਸ ਨੇ ਦੱਸਿਆ ਕਿ ਰੋਸ਼ਨ ਮਸੀਹ 255 ਗ੍ਰਾਮ ਹੈਰੋਇੰਨ ਸਮੇਤ ਕਾਬੂ ਕੀਤਾ ਗਿਆ।
ਮਿਲੀ ਜਾਣਕਾਰੀ ਅਂਨੁਸਾਰ ਮਸੀਹ ਦੇ ਖਿਲਾਫ ਵੀ ਪਿਹਲਾਂ ਕਈ ਮਾਮਲੇ ਦਰਜ ਨੇ,ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਇਸ ਪਾਸੋਂ ਬਾਰੀਕੀ ਨਾਲ ਪੁੱਛ-ਗਿੱਛ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।