ਨਸ਼ਿਆ ਦੇ ਖਿਲਾਫ ਸਮਰਾਲਾ ਦੇ ਸਮਾਜਸੇਵੀਆਂ ਵੱਲੋਂ ਆਰੰਭੀ ਆਰ ਪਾਰ ਦੀ ਜੰਗ ਦੀ ਮੁਹਿਮ ਅਧੀਨ ਕੱਢੀ ਜਾ ਰਹੀ ਜਾਗਰੂਕਤਾ ਰੈਲੀ ਨੂੰ ਨਸ਼ਾ ਕਰਨ ਵਾਲਿਆ ਵੱਲੋ ਥਾਣੇ ਤੋਂ ਹੀ ਕੁਝ ਕਦਮਾਂ ਤੋਂ ਦੂਰ ਰੋਕ ਧਮਕਾਉਣ ਅਤੇ ਕੁੱਟਮਾਰ ਸੁਰੂ ਕਰ ਦਿੱਤੀ,, ਨਸ਼ਿਆ ਦੇ ਖਿਲਾਫ ਸਮਰਾਲਾ ਦੇ ਨੌਜਵਾਨਾਂ ਵੱਲੋਂ ਇਕ ਮੋਟਸਾਈਕਲ ਰੈਲੀ ਸਮਰਾਲਾ ਤੋ ਮਾਛੀਵਾੜਾ ਸਾਹਿਬ ਤੱਕ ਕੱਢੀ ਗਈ ਜਿਸ ਵਿੱਚ ਨੌਜਵਾਨਾਂ ਦੇ ਨਾਲ਼ ਨਾਲ਼ ਪੁਲਸ ਵੱਲੋ ਇਸ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਨਾ ਕੀਤਾ ਗਿਆ ਇਹ ਰੈਲੀ ਦੇ ਨੌਜਵਾਨ ਜਦੋਂ ਸਮਰਾਲਾ ਬਾਪਸ ਆਏ ਤਾਂ ਉਹਨਾਂ ਮੁਤਾਬਿਕ ਇੱਕ ਗੱਡੀ ਵੱਲੋ ਉਹਨਾਂ ਨੂੰ ਨਸ਼ੇ ਦੇ ਖ਼ਿਲਾਫ਼ ਰੈਲੀ ਕਰਨ ਲਈ ਰੋਕਿਆ ਗਿਆ ਜਿਸ ਤੋ ਬਾਅਦ ਵਿੱਚ ਇਹ ਲੜਾਈ ਥਾਣੇ ਤੱਕ ਪਹੁੰਚ ਗਈ,,,,
ਥਾਣਾ ਸਮਰਾਲਾ ਦੀ ਪੁਲਿਸ ਪਾਰਟੀ ਵਲੋਂ ਨਸ਼ੇ ਖ਼ਿਲਾਫ ਰੈਲੀ ਕੱਢਣ ਵਾਲਿਆ ਨੂੰ ਰੋਕਣ,ਗਾਲੀ ਗਲੋਚ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਤਹਿਤ ਪੰਜ ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ। ਐਸ ਐਚ ਓ ਭਿੰਦਰ ਸਿੰਘ ਨੇ ਦੱਸਿਆ ਕਿ ਇਸ ਕੇਸ ਵਿੱਚ 5 ਤੇ ਮੁੱਕਦਮਾ ਦਰਜ਼ ਕੀਤਾ ਗਿਆ ਹੈ ਅਤੇ ਨਾਮਜਦ ਵਿਅਕਤੀਆਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਜਿੱਥੇ ਇੱਕ ਪਾਸੇ ਲੋਕ ਜਾਗਰੂਕ ਹੋ ਰਹੇ ਨੇ ਨਸ਼ਿਆਂ ਖਿਲਾਫ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਦੂਜੇ ਪਾਸੇ ਨਸ਼ੇੜੀਆਂ ਨੂੰ ਨਸ਼ਾ ਤਸਕਰਾਂ ਨੂੰ ਚਿੰਤਾ ਸਤਾਉਣ ਲੱਗੀ ਐ ਜਿਸ ਦੇ ਚਲਦੇ ਉਹਨਾਂ ਦੇ ਵੱਲੋਂ ਜਾਗਰੂਕ ਤੇ ਵਾਲੇ ਕੰਮ ਨੂੰ ਰੋਕਿਆ ਜਾ ਰਿਹੈ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..