ਸੰਗਰੂਰ : ਆਪਣੇ ਪਰਿਵਾਰ ‘ਤੇ ਸੁਖਬੀਰ ਦੇ ਬਦਲੇ ਵਿਵਹਾਰ ਨੂੰ ਦੇਖਦੇ ਹੋਏ ਢੀਂਡਸਾ ਪਿਓ ਪੁੱਤਰ ਨੇ ਵੀ ਤਿੱਖੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ l ਸੁਖਬੀਰ ‘ਤੇ ਪਲਟਵਾਰ ਕਰਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਪਾਰਟੀ ਦੇ ਲਈ ਆਪਣੀ ਕੋਈ ਇੱਕ ਕੁਰਬਾਨੀ ਦੱਸਣ ਅਤੇ ਇਹ ਵੀ ਦੱਸਣ ਕਿ ਉਨ੍ਹਾਂ ਨੂੰ ਇਨ੍ਹਾਂ ਅਹੁਦਿਆਂ ‘ਤੇ ਪਹੁੰਚਾਉਣ ਵਾਲਾ ਕੌਣ ਹੈ l ਢੀਂਡਸਾ ਨੇ ਕਿਹਾ ਕਿ ਜਦ ਉਨ੍ਹਾਂ ਨੇ ਪਾਰਟੀ ਦੇ ਲਈ ਕੁਰਬਾਨੀਆਂ ਦਿੱਤੀ ਤਾਂ ਸੁਖਬੀਰ ਇੱਥੇ ਨਹੀਂ ਸਨ l ਇਸ ਲਈ ਸੁਖਬੀਰ ਸੋਚ ਸਮਝ ਕੇ ਬੋਲਣ l ਢੀਂਡਸਾ ਨੇ ਕਿਹਾ ਕਿ ਸੁਖਬੀਰ ਨੂੰ ਬੋਲਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ ਹੈ l ਦੱਸ ਦਈਏ ਕਿ ਸੁਖਦੇਵ ਸਿੰਘ ਢੀਂਡਸਾ 30 ਸਾਲਾਂ ਤੋਂ ਚੋਣ ਲੜ ਰਹੇ ਹਨ ਅਤੇ ਉਹ ਸਿਰਫ਼ ਇੱਕ ਵਾਰ ਹੀ ਜਿੱਤਿਆ ਹੈ l ਹਾਰ ਦੇ ਬਾਵਜੂਦ ਵੀ ਪਾਰਟੀ ਨੇ ਉਨ੍ਹਾਂ ਨੂੰ ਪੂਰਾ ਸਨਮਾਨ ਦਿੱਤਾ l
