ਮੰਗਣੀ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ ਨੇ ਵਿਆਹ ਤੋਂ ਤਿੰਨ ਦਿਨ ਪਹਿਲਾਂ ਹੀ ਲੜਕੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿਤਾ ਹੈ। ਜਿਸ ਤੋਂ ਬਾਅਦ ਹੁਣ ਲੜਕੀ ਇਨਸਾਫ਼ ਲਈ ਉਤਰ ਪ੍ਰਦੇਸ਼ ਤੋਂ ਅੰਮ੍ਰਿਤਸਰ ਪਹੁੰਚ ਗਈ ਤੇ ਲੜਕੇ ਦੇ ਪੂਰੇ ਪਰਵਾਰ ਵਿਰੁਧ ਮਾਮਲਾ ਦਰਜ ਕਰ ਕੇ ਉਸ ਨਾਲ ਵਿਆਹ ਕਰਵਾਉਣ ਦੀ ਮੰਗ ਕਰ ਰਹੀ ਹੈ।ਲਖੀਮਪੁਰ ਖੇੜੀ, ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਲੜਕੀ ਨੇ ਦਸਿਆ ਕਿ 12 ਜੂਨ 2024 ਨੂੰ ਉਸ ਦੀ ਮੰਗਣੀ ਅਜਵਿੰਦਰ ਸਿੰਘ ਵਾਸੀ ਕੋਟ ਖ਼ਾਲਸਾ, ਅੰਮ੍ਰਿਤਸਰ ਨਾਲ ਹੋਈ ਸੀ। ਜਿਸ ਤੋਂ ਬਾਅਦ ਦੋਵੇਂ ਕਈ ਵਾਰ ਮਿਲੇ ਅਤੇ ਸਰੀਰਕ ਸਬੰਧ ਵੀ ਬਣਾਏ। ਇਸ ਦੌਰਾਨ ਇਕ ਵਾਰ ਉਹ ਗਰਭਵਤੀ ਹੋ ਗਈ ਤੇ ਲੜਕਾ ਉਸ ਨੂੰ ਗਰਭਪਾਤ ਕਰਵਾਉਣ ਲਈ ਦਵਾਈ ਲੈ ਕੇ ਆਇਆ।
ਉੱਥੇ ਇਸ ਮਾਮਲੇ ਤੇ ਇੰਸਪੈਕਟਰ ਨਰਿੰਦਰ ਕੌਰ ਦਾ ਬਿਆਨ ਸਾਹਮਣੇ ਆਇਆ ਆਓ ਸੁਣਦੇ ਹਾਂ। ਖੈਰ ਕੋਈ ਪਹਿਲਾਂ ਮਾਮਲਾ ਨਹੀਂ ਜਦੋਂ ਵਿਆਹ ਦਾ ਝਾਂਸਾ ਦੇਖ ਕੇ ਲੜਕੀ ਨਾਲ ਸਰੀਰਕ ਸੰਬੰਧ ਬਣਾ ਕੇ ਉਸ ਤੋਂ ਬਾਅਦ ਵਿਆਹ ਤੋਂ ਮੁੱਕ ਰਿਹਾ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
