ਤਸਵੀਰਾਂ ਸੁਨਾਮ ਦੀ ਟਿੱਬੀ ਬਸਤੀ ਦੀਆਂ ਨੇ ਜਿੱਥੇ ਕੁਝ ਲੋਕਾਂ ਨੇ ਬਕਫਬੋਰਡ ਦੀ ਜ਼ਮੀਨ ਤੇ ਨਜਾਇਜ ਕਬਜਾ ਕੀਤਾ ਹੋਇਆ ਸੀ,,,,ਜਿਨ੍ਹਾਂ ਤੋਂ ਕਬਜਾ ਛਡਾਉਣ ਲਈ ਵਕਫਬੋਰਡ ਅਤੇ ਪੁਲਿਸ ਪ੍ਰਸਾਸ਼ਨ ਨੇ ਮੌਕੇ ਤੇ ਰੇਡ ਕੀਤੀ ਸੀ ਏਸ ਦੌਰਾਨ ਕੁਝ ਲੋਕਾਂ ਦੀ ਪੁਲਿਸ ਪ੍ਰਸਾਸ਼ਨ ਨਾਲ ਝੜਪ ਹੋ ਗਈ,,,,ਸਿਮਰਨਜੀਤ ਕੌਰ ਦਾ ਕਹਿਣਾ ਐ ਕਿ ਪੁਲਿਸ ਮੁਲਾਜ਼ਮਾਂ ਨੇ ਉਸਦੇ ਘਰਵਾਲੇ ਨਾਲ ਗਾਲੀ ਗਲੋਚ ਕੀਤੀ ਅਤੇ ਉਸਦੀ ਪੱਗ ਲਾਹ ਦਿੱਤੀ ਜਿਸਤੋਂ ਬਾਅਦ ਸਥਾਨਕ ਲੋਕਾਂ ਨੇ ਇਕੱਠੇ ਹੋਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ,,,,,ਉਧਰ ਜਦੋਂ ਇਸ ਮਾਮਲੇ ਬਾਬਤ ਸੁਨਾਮ ਦੇ ਡੀ ਐਸ ਪੀ ਭਰਪੂਰ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਸਥਾਨਕ ਲੋਕਾਂ ਤੇ ਪੁਲਿਸ ਮੁਲਾਜ਼ਮ ਦੀ ਵਰਦੀ ਪਾੜਨ ਦੇ ਇਲਜ਼ਾਮ ਲਗਾਏ ਨੇ,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਦੋ ਲੋਕਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
previous post