Htv Punjabi
Punjab Video

ਆਹ ਦੇਖੋ ਪੁੱ ਤ, ਮਾਂ – ਭਰ ਜਾ ਈ ਨਾਲ ਕੀ ਕ ਰ ਗਿਆ

ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਵਿੱਚ ਪਿੰਡ ਕੰਦੋਵਾਲੀਆ ਵਿਖੇ ਤੇ ਟ੍ਰਿਪਲ ਮਰਡਰ ਹੋਣ ਦੇ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚਲਦੇ ਪਿੰਡ ਦੇ ਵਿੱਚ ਸਨਸਨੀ ਫੈਲ ਗਈ। ਨਸ਼ੇ ਨੇ ਇੱਕ ਹੋਰ ਪਰਿਵਾਰ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਨਸ਼ੇ ਤੇ ਚਲਦੇ ਇੱਕ ਨੌਜਵਾਨ ਵੱਲੋਂ ਆਪਣੇ ਹੀ ਪਰਿਵਾਰ ਦੇ ਤਿੰਨ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤ ਪਾਲ ਸਿੰਘ ਨੇ ਆਪਣੀ ਮਾਂ ਤੇ ਭਰਜਾਈ ਤੇ ਆਪਣੇ ਭਤੀਜੇ ਦਾ ਤੇਜਦਾਰ ਹਥਿਆਰ ਦਾਤਰ ਦੇ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਹ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਤੇ ਉਸਦੀ ਪਤਨੀ ਉਸਦੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਕਾਫੀ ਸਮੇਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ ਕਤਲ ਕਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉੱਥੇ ਹੀ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤ ਪਾਲ ਸਿੰਘ ਨਸ਼ਾ ਕਰਨ ਦਾ ਆਦੀ ਸੀ ਤੇ ਉਹ ਕਾਫੀ ਨਸ਼ਾ ਕਰਦਾ ਸੀ ਉਸ ਨੂੰ ਕਈ ਵਾਰ ਨਸ਼ਾ ਛੁਡਾਓ ਕੇਂਦਰਾਂ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ। ਪਰ ਉਸ ਦੀ ਨਸ਼ੇ ਦੀ ਲੱਤ ਖਤਮ ਨਹੀਂ ਹੋਈ ਇਸ ਨਸ਼ੇ ਦੀ ਲੱਤ ਨਹੀਂ ਅੱਜ ਸਾਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰਾਂ ਨਸ਼ੇ ਦੇ ਖਿਲਾਫ ਆਵਾਜ਼ਾਂ ਤੇ ਬਹੁਤ ਚੁੱਕਦੀਆਂ ਹਨ ਪਰ ਨਸ਼ਾ ਨਹੀਂ ਖਤਮ ਕਰਦੀਆਂ ਜਿਸ ਦੇ ਚਲਦੇ ਅੱਜ ਇੱਕ ਹੋਰ ਪਰਿਵਾਰ ਨਸ਼ੇ ਦੀ ਭੇਟ ਚੜ ਗਿਆ ਉਹਨਾਂ ਕਿਹਾ ਕਿ ਜਿਸ ਦੇ ਚਲਦੇ ਇਸਦੀ ਪਤਨੀ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪੇਕੇ ਘਰ ਰਹਿ ਰਹੀ ਸੀ।

ਇਸ ਮੌਕੇ ਡੀਐਸਪੀ ਅਜਨਾਲਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਕੋਦੋਵਾਲੀਆ ਵਿਖੇ ਅੰਮ੍ਰਿਤ ਪਾਲ ਸਿੰਘ ਨੌਜਵਾਨ ਨੇ ਆਪਣੀ ਭਾਬੀ ਤੇ ਮਾਂ ਤੇ ਆਪਣੇ ਢਾਈ ਸਾਲ ਦੇ ਭਤੀਜੇ ਨੂੰ ਤੇਜਦਾਰ ਦਾਤਾਰ ਦੇ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਤਲ ਦੇ ਕਾਰਨਾਂ ਦੀ ਜਾਂਚ ਦਾ ਪਤਾ ਲਗਾ ਰਹੇ ਹਾਂ ਇਸ ਦੇ ਦੋ ਬੱਚੇ ਸਨ ਤੇ ਇਸ ਦੀ ਪਤਨੀ ਕਾਫੀ ਸਮੇਂ ਤੋਂ ਬੱਚਿਆਂ ਦੇ ਨਾਲ ਲੈ ਕੇ ਆਪਣੇ ਪੇਕੇ ਘਰ ਰਹਿ ਰਹੇ ਸੀ ਜਿਸਦੇ ਚਲਦੇ ਡਿਪਰੈਸ਼ਨ ਵਿੱਚ ਵੀ ਰਹਿੰਦਾ ਸੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਬਹੁਤ ਵਧੀਆ ਪਰਿਵਾਰ ਸੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਦਿਮਾਗੀ ਤਨਾਅ ਤੇ ਚਲਦੇ ਇਸ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਕਤਲ ਕਰਨ ਤੋਂ ਬਾਅਦ ਅੰਮ੍ਰਿਤਪਾਲ ਖੁਦ ਦੀ ਪੁਲਿਸ ਥਾਣੇ ਆ ਕੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਸਾਡੇ ਵੱਲੋਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਤੇ ਇਸ ਨੂੰ ਅਦਾਲਤ ਵਿੱਚ ਪੇਸ਼ ਕਰ ਇਸਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ। ਉਸ ਤੋਂ ਬਾਅਦ ਵੀ ਬਾਕੀ ਦੀ ਜਾਂਚ ਦਾ ਪਤਾ ਲੱਗ ਸਕੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਸਜੀਪੀਸੀ ਦੇ ਪ੍ਰਧਾਨ ਬਾਰੇ ਸੁਖਜਿੰਦਰ ਰੰਧਾਵਾ ਨੇ ਦਿੱਤਾ ਵੱਡਾ ਬਿਆਨ

htvteam

ਡਾ. ਕਾਸਿਫ਼ ਫਾਰੂਕੀ ਦੇ ਕੰਮ ਦੀ ਦੂਰ-ਦੂਰ ਤੱਕ ਪਈ ਧੂਮ

htvteam

ਸਰਦਾਰ ਵਿਅਕਤੀ ਦੀ ਕ ਰ ਤੂਤ! ਜਨਾਨੀ ਤੇ ਅਪਾਹਿਜ਼ ਬੰਦੇ ਨਾਲ ਟੱ/ਪੀਆਂ ਹੱ/ਦਾਂ

htvteam

Leave a Comment