ਕਿਸਾਨਾਂ ਨੂੰ ਸ਼ਿਮਲਾ ਮਿਰਚ ਦਾ ਪੂਰਾ ਰੇਟ ਨਾ ਮਿਲਣ ਕਾਰਨ ਕਿਸਾਨ ਮਜਬੂਰੀ ਵੱਸ ਆਪਣੀ ਸ਼ਿਮਲਾ ਮਿਰਚ ਦੀ ਫ਼ਸਲ ਨੂੰ ਸੜਕਾਂ ਉੱਪਰ ਬੈਠਣ ਦੇ ਲਈ ਮਜਬੂਰ ਹੋ ਗਏ ਹਨ। ਕਿਸਾਨਾਂ ਨੂੰ ਮਹਿਜ਼ ਇੱਕ ਰੁਪਏ ਪ੍ਰਤੀ ਕਿੱਲੋ ਸ਼ਿਮਲਾ ਮਿਰਚ ਦਾ ਰੇਟ ਮਿਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੇ ਨਿਰਾਸ਼ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਰਿਵਾਇਤੀ ਫਸਲਾਂ ਨੂੰ ਛੱਡ ਬਦਲਵੇ ਖੇਤੀ ਕਰਨ ਲੱਗੇ ਸੀ ਪਰ ਹੁਣ ਉਸ ਦਾ ਵੀ ਮੁੱਲ ਨਹੀ ਮਿਲ ਰਿਹਾ ਉਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਦਾ ਬਦਲਵਾਂ ਕੋਈ ਤੁਰੰਤ ਹੱਲ ਕਰੇ।
ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਗਾ ਦੇ ਵਿੱਚ ਕਿਸਾਨਾਂ ਵੱਲੋਂ ਰਵਾਇਤੀ ਫਸਲਾਂ ਨੂੰ ਛੱਡ ਕੇ ਸਬਜ਼ੀਆਂ ਦੀ ਕਾਸ਼ਤ ਕਿਸਾਨ ਕਰਨ ਲੱਗੇ ਲੱਗੇ ਨੇ ਇਸ ਵਾਰ ਪਹਿਲੀ ਬਾਗਾਂ ਦੇ ਵਿਚ 700 ਏਕੜ ਦੇ ਕਰੀਬ ਕਿਸਾਨਾਂ ਵੱਲੋਂ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਗਈ ਹੈ, ਪਰ ਕਿਸਾਨਾਂ ਨੂੰ ਸ਼ਿਮਲਾ ਮਿਰਚ ਦਾ ਪੂਰਾ ਰੇਟ ਨਾ ਮਿਲਣ ਕਾਰਨ ਨਿਰਾਸ ਹੋਏ ਕਿਸਾਨ ਸ਼ਿਮਲਾ ਮਿਰਚ ਨੂੰ ਸੜਕਾਂ ਉੱਪਰ ਬੈਠਣ ਦੇ ਲਈ ਮਜਬੂਰ ਹੋ ਗਏ ਹਨ। ਕਿਸਾਨ ਗੋਰਾ ਸਿੰਘ ਨੇ ਕਿਹਾ ਕਿ ਪਿੰਡ ਭੈਣੀ ਬਾਘਾ ਦੇ ਕਿਸਾਨਾਂ ਵੱਲੋਂ ਰਵਾਇਤੀ ਫਸਲਾਂ ਛੱਡ ਕੇ ਸਬਜ਼ੀਆਂ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਨੋਟਬੰਦੀ ਤੇ ਕੋਰੋਨਾ ਦੀ ਮਾਰ ਵੀ ਝੱਲਣੀ ਪਈ ਸੀ ਕੌਣ ਸ਼ਿਮਲਾ ਮਿਰਚ ਦਾ ਇੱਕ ਰੁਪਏ ਤੋਂ ਤਿੰਨ ਰੁਪਏ ਤੱਕ ਰਹੇ ਕਿਸਾਨਾਂ ਨੂੰ ਮਿਲ ਰਿਹਾ ਹੈ ਅਤੇ ਵਪਾਰੀਆਂ ਵੱਲੋਂ ਵੀ ਇਸ ਫ਼ਸਲ ਨੂੰ ਖਰੀਦਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ ਜਿਸ ਕਾਰਨ ਕਿਸਾਨਾਂ ਵੱਲੋਂ ਆਪਣੀ ਸ਼ਿਮਲਾ ਮਿਰਚ ਦੀ ਫ਼ਸਲ ਨੂੰ ਮਜਬੂਰੀ ਵੱਸ ਸੜਕਾਂ ਉਪਰ ਸੁੱਟਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਇਸ ਦਾ ਬਦਲਵਾਂ ਹੱਲ ਕੱਢ ਕੇ ਸਿਮਲਾ ਮਿਰਚ ਹੈ ਜਿਵੇਂ ਸ਼ਿਮਲਾ ਮਿਰਚ ਦੀ ਕਲਕੱਤੇ ਦੇ ਵਿੱਚ ਵੱਧ ਡਿਮਾਂਡ ਹੈ ਅਤੇ ਏਥੋਂ ਗੱਡੀ ਜਾਂਦੀ ਹੈ ਅਤੇ ਉਸ ਦਾ ਕਿਰਾਇਆ ਵੀ ਇੱਕ ਲੱਖ 10 ਹਜਾਰ ਰੁਪਏ ਕਿਰਾਇਆ ਲਿਆ ਜਾਂਦਾ ਹੈ ਅਤੇ ਉਹ ਜਲਦ ਹੀ ਉਸ ਜਗ੍ਹਾ ਤੇ ਸਬਜ਼ੀਆਂ ਪਹੁੰਚਾ ਦਿੰਦੀ ਹੈ ਅਤੇ ਜੇਕਰ ਇਸ ਤੋਂ ਲੇਟ ਹੁੰਦੀ ਹੈ ਤਾਂ ਸਬਜ਼ੀ ਖਰਾਬ ਹੋ ਜਾਂਦੀ ਹੈ ਇਸ ਲਈ ਸਰਕਾਰ ਸਾਨੂੰ ਸਬਸਿਡੀ ਦੇਵੇ ਤਾਂ ਕੀ ਅਸੀਂ ਦੂਸਰੇ ਰਾਜਾਂ ਦੇ ਵਿੱਚ ਟ੍ਰੇਨਾਂ ਦੇ ਰਾਹੀਂ ਸਬਜੀ ਪਹੁੰਚਾ ਸਕੀਏ ਜਾਂ ਫਿਰ ਸਰਕਾਰ ਇਸ ਫ਼ਸਲ ਨੂੰ ਕੋਲਡ ਸਟੋਰਾਂ ਦੇ ਵਿੱਚ ਰੱਖੇ ਤਾਂ ਕਿ ਇਸ ਫ਼ਸਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਬਦਲਵੀਂ ਖੇਤੀ ਕਰਨ ਦੇ ਲਈ ਉਤਸ਼ਾਹਿਤ ਹੋ ਕਿ ਸਾਡੇ ਪਿੰਡ ਵਿੱਚ ਸ਼ਿਮਲਾ ਮਿਰਚ, ਮਟਰ,ਖਰਬੂਜਾ ਤੇ ਖੀਰਾ ਲਗਾਇਆ ਸੀ ਪਰ ਸਾਡਾ ਬਹੁਤ ਮੰਦਾ ਹਾਲ ਹੋ ਗਿਆ ਹੈ ਅਸੀਂ ਦੱਸ ਨਹੀਂ ਸਕਦੇ ਉਨ੍ਹਾਂ ਕਿਹਾ ਕਿ ਸਾਡੇ ਬੀਜ ਦਾ ਵੀ ਪੂਰਾ ਮੁੱਲ ਨਹੀਂ ਮਿਲ ਰਿਹਾ ਹੈ ਅਸੀਂ ਉਨ੍ਹਾਂ ਨੂੰ ਕਣਕ-ਝੋਨੇ ਦੇ ਵੱਲ ਆਉਣਾ ਪਵੇਗਾ ਜੇਕਰ ਸਰਕਾਰ ਨੇ ਇਨ੍ਹਾਂ ਫ਼ਸਲਾਂ ਦਾ ਮੰਡੀਕਰਨ ਨਾ ਕੀਤਾ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….