ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਭਾਰਤ ਬੰਦ ਲੈ ਕੇ ਕਾਲ ਦਿੱਤੀ ਗਈ ਸੀ ਜਿਸ ਦੇ ਮੱਦੇ ਨਜ਼ਰ ਅੱਜ ਸਵੇਰ ਤੋਂ ਹੀ ਪੂਰੇ ਭਾਰਤ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਤਸਵੀਰਾਂ ਤੁਹਾਨੂੰ ਸੰਗਰੂਰ ਤੋਂ ਸਿੱਧੀਆਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਬਾਜ਼ਾਰ ਬੰਦ ਨੇ ਅਤੇ ਸਵੇਰ ਤੋਂ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਵੀ ਬੰਦ ਨੇ ਜਿਸ ਕਰਕੇ ਸਵਾਰੀਆਂ ਨੂੰ ਵੀ ਕਾਫੀ ਖੱਜਲ ਖਵਾਰ ਹੋਣਾ ਪੈ ਰਿਹਾ।, ਬੰਦ ਦੇ ਐਲਾਨ ਦੇ ਨਾਲ ਨਾਲ ਅੱਜ ਨੈਸ਼ਨਲ ਹਾਈਵੇ ਵੀ ਕਿਸਾਨਾਂ ਦੇ ਵੱਲੋਂ ਜਾਮ ਕੀਤੇ ਜਾਣਗੇ,,,,,,,,
ਉਥੇ ਹੀ ਇਸ ਭਾਰਤ ਬੰਦ ਦੀ ਕਾਲ ਦੇ ਵਿੱਚ ਦੁਕਾਨਦਾਰਾਂ ਨੇ ਵੀ ਕਿਸਾਨਾਂ ਦਾ ਪੂਰਾ ਸਾਥ ਦਿੱਤਾ। ਸੋ ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਨਾਲ ਬੈਠ ਕੇ ਇਸ ਮਸਲੇ ਦਾ ਹੱਲ ਜਲਦੀ ਕੱਢਣ ਨਹੀਂ ਫਿਰ ਉਹਨਾਂ ਦੇ ਸੰਘਰਸ਼ਾਂ ਦਾ ਸਾਹਮਣਾ ਕੇਂਦਰ ਸਰਕਾਰ ਨੂੰ ਇਸੇ ਤਰੀਕੇ ਨਾਲ ਕਰਨਾ ਪਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..