ਸੜਕ ਤੇ ਆ ਰਹੇ ਚਾਰ ਪੰਜ ਮੁੰਡਿਆਂ ਦੇ ਵਿੱਚ ਅਜਿਹੀ ਕਿਹੜੀ ਸ਼ੈ ਆ ਗਈ ਕਿ ਕਿ ਉਹ ਸੜਕ ਤੇ ਕਰਨ ਲੱਗੇ ਅਜਿਹੀਆਂ ਅਜੀਬੋ ਗਰੀਬ ਹਰਕਤਾਂ ਕੀ ਦੇਖ ਲੋਕ ਹੈਰਾਨ ਹੋ ਗਏ,,, ਸਾਹਮਣੇ ਖੜੀ ਕਾਲੇ ਰੰਗ ਦੀ ਥਾਰ ਦੇ ਉੱਤੇ ਇੱਟਾਂ, ਡੰਡਿਆਂ ਨਾਲ ਹਮਲਾ ਬੋਲ ਦਿੱਤਾ,, ਤੇ ਇਹ ਘਟਨਾ ਕੈਮਰੇ ਚ ਕੈਦ ਹੋ ਗਈ,,,,,,,
ਮਾਮਲਾ ਫਰੀਦਕੋਟ ਦੇ ਸਰਕੂਲਰ ਰੋਡ ਦਾ ਜਿੱਥੇ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ, 5/6 ਹਥਿਆਰਬੰਦ ਨੌਜਵਾਨਾਂ ਵਲੋਂ ਥਾਰ ਸਵਾਰ 2 ਨੌਜਵਾਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਤਾਂ ਦੋਹੇਂ ਨੌਜਵਾਨਾਂ ਨੇ ਭੱਜ ਕੇ ਆਪਣੇ ਘਰ ਵੜ ਕੇ ਆਪਣੀ ਜਾਨ ਬਚਾਈ,ਪਰ ਹਮਲਾਵਰਾਂ ਵਲੋਂ ਨੌਜਵਾਨਾਂ ਦੀ ਘਰ ਦੇ ਬਾਹਰ ਖੜ੍ਹੀ ਥਾਰ ਕਾਰ ਦੀ ਬੁਰੀ ਤਰਾਂ ਨਾਲ ਭੰਨ ਤੋੜ ਕੀਤੀ ਗਈ ਅਤੇ ਹਮਲਾਵਰ ਮੋਟਰਸਾਈਕਲ ਅਤੇ ਚਿੱਟੇ ਰੰਗ ਦੀ ਬਰੀਜਾ ਕਾਰ ਤੇ ਸਵਾਰ ਹੋ ਕੇ ਫਰਾਰ ਹੋ ਗਏ। ਘਟਨਾ ਦਾ ਪਤਾ ਚਲਦੇ ਹੀ ਥਾਣਾ ਸਿਟੀ 1 ਫਰੀਦਕੋਟ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ CCTV ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਵਿਚ ਜੁਟ ਗਈ।
ਫਿਲਹਾਲ ਪਰਿਵਾਰ ਵਲੋਂ ਇਸ ਮਾਮਲੇ ਵਿਚ ਕੁਝ ਵੀ ਨਹੀਂ ਕਿਹਾ ਜਾ ਰਿਹਾ। ਸੂਤਰਾਂ ਦੇ ਹਵਾਲੇ ਤੋਂ ਮਾਮਲਾ ਆਪਸੀ ਰੰਜਿਸ਼ ਦਾ ਨਜਰ ਆ ਰਿਹਾ ।,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
