Htv Punjabi
India siyasat Video

ਆਹ ਦੇਖੋ ਰਾਹੁਲ ਗਾਂਧੀ ਨਾਲ ਬੰਦੇ ਕੀ ਕਰਗੇ ?

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਕਾਫਲੇ ‘ਤੇ ਹਮਲਾ ਹੋਇਆ ਹੈ। ਇਹ ਹਮਲਾ ਨੂੰ ਉਨ੍ਹਾਂ ਦੀ ਕਾਰ ‘ਤੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਕਾਰ ਉਪਰ ਪੱਥਰ ਸੁੱਟੇ ਗਏ।

ਇਸ ਦੌਰਾਨ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਪੱਥਰ ਸੁੱਟੇ ਜਾਣ ਤੋਂ ਬਾਅਦ ਕਿਸੇ ਨੂੰ ਸੱਟ ਲੱਗੀ ਹੈ ਜਾਂ ਨਹੀਂ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ।ਇਹ ਹਮਲਾ ਉਸ ਸਮੇਂ ਹੋਇਆ ਜਦੋਂ ਕੇਰਲ ਦੇ ਵਾਇਨਾਡ ਤੋਂ ਕਾਂਗਰਸ ਸੰਸਦ ਮੈਂਬਰ ਭਾਰਤ ਜੋੜੋ ਨਿਆਏ ਯਾਤਰਾ ਕੱਢ ਰਹੇ ਹਨ।ਖ਼ਬਰ ਮੁਤਾਬਕ ਪੱਛਮੀ ਬੰਗਾਲ ਦੇ ਮਾਲਦਾ ‘ਚ ਰਾਹੁਲ ਗਾਂਧੀ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਗਿਆ। ਸੂਤਰਾਂ ਦੀ ਮੰਨੀਏ ਤਾਂ ਕੁਝ ਸ਼ਰਾਰਤੀ ਤੱਤਾਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਸ਼ਰਾਰਤੀ ਤੱਤਾਂ ਦੇ ਸੱਤਾਧਾਰੀ ਪਾਰਟੀ ਨਾਲ ਕਥਿਤ ਸਬੰਧ ਦੱਸੇ ਜਾ ਰਹੇ ਹਨ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਆਓ ਨਜ਼ਰ ਮਾਰਦੇ ਆਂ ਇਸ ਵੀਡੀਓ ਤੇ ਜਿਸ ਨੂੰ ਕਿ ਰੋਹਿਤ ਜੈਨ ਵੱਲੋਂ ਆਪਣੇ ਸ਼ੋਸ਼ਲ ਦਾ ਅਕਾਊਂਟ ਤੇ ਸ਼ੇਅਰ ਕੀਤੀ ਹੈ।

ਦਰਅਸਲ, ਬਿਹਾਰ ਦੇ ਕਟਿਹਾਰ ਤੋਂ ਚੱਲ ਕੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਨਿਆਯਾ ਯਾਤਰਾ ਮਾਲਦਾ ਦੇ ਰਸਤੇ ਪੱਛਮੀ ਬੰਗਾਲ ਵਿੱਚ ਦਾਖਲ ਹੋਈ। ਸਾਬਕਾ ਕਾਂਗਰਸ ਪ੍ਰਧਾਨ ਨੂੰ ਸਪੋਰਟਸ ਯੂਟੀਲਿਟੀ ਵਹੀਕਲ (ਐਸਯੂਵੀ) ਦੀ ਛੱਤ ‘ਤੇ ਬੈਠੇ ਦੇਖਿਆ ਗਿਆ, ਜੋ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਹੌਲੀ-ਹੌਲੀ ਲੰਘ ਰਹੀ ਸੀ।

ਰਾਹੁਲ ਗਾਂਧੀ ਦੀ ਅਗਵਾਈ ਵਿੱਚ “ਭਾਰਤ ਜੋੜੋ ਨਿਆਏ ਯਾਤਰਾ” 14 ਜਨਵਰੀ, 2024 ਨੂੰ ਮਣੀਪੁਰ ਤੋਂ ਸ਼ੁਰੂ ਹੋਈ। ਯਾਤਰਾ ਦੌਰਾਨ 6713 ਕਿਲੋਮੀਟਰ ਦੀ ਦੂਰੀ 67 ਦਿਨਾਂ ਵਿੱਚ ਤੈਅ ਕੀਤੀ ਜਾਵੇਗੀ ਜੋ ਕਿ 15 ਰਾਜਾਂ ਦੇ 110 ਜ਼ਿਲ੍ਹਿਆਂ ਵਿੱਚੋਂ ਦੀ ਹੁੰਦੀ ਹੋਈ 20 ਮਾਰਚ ਨੂੰ ਮੁੰਬਈ ਵਿੱਚ ਸਮਾਪਤ ਹੋਵੇਗੀ। ਇਸ ਯਾਤਰਾ ਨੂੰ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕਾਂਗਰਸ ਪਾਰਟੀ ਲਈ ਇੱਕ ਮਾਸਟਰਸਟ੍ਰੋਕ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਸ ਨਾਲ ਟੀਮ ਨੂੰ ਕਿੰਨਾ ਫਾਇਦਾ ਹੋਵੇਗਾ? ਇਹ ਚੋਣ ਨਤੀਜਿਆਂ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸਿਮਰਜੀਤ ਬੈਂਸ ਨੇ ਅਨੁਪਮ ਖੇਰ ਨਾਲ ਪਾਇਆ ਸਿੱਧਾ ਪੇਚਾ ਦਿੱਤਾ ਵੱਡਾ ਬਿਆਨ ਗੱਲਾਂ ਗੱਲਾਂ ਚ ਬਾਦਲ ਵੀ ਲਪੇਟ ਲਏ  .

Htv Punjabi

ਕਦੇ ਵੀ ਨਾ ਕਰਿਓ ਸੁੱਤੇ ਉਠਦਿਆਂ ਸਾਰ ਹੀ ਅਜਿਹੀ ਗਲਤੀ; ਦੇਖੋ ਵੀਡੀਓ

htvteam

ਆਖਰਕਾਰ ਉਹੀਓ ਹੋਇਆ ਜਿਸਦਾ ਅੰਦਾਜ਼ਾ ਸੀ, ਸੁਖਬੀਰ ਨੇ ਢੀਂਡਸਿਆਂ ਖਿਲਾਫ਼ ਆ ਫੈਸਲਾ ਲੈ ਹੀ ਲਿਆ

Htv Punjabi

Leave a Comment