ਸ਼ਮਸ਼ਾਨ ਘਾਟ ਨੂੰ ਕਿਹੜਾ ਦਰਵਾਜਿਆਂ ਦੀ ਜ਼ਰੂਰਤ ਹੈ,,,ਇੱਥੇ ਕਿਹੜਾ ਰਾਤ ਨੂੰ ਮੁਰਦੇ ਉੱਠ ਕੇ ਸ਼ਮਸ਼ਾਨ ਘਾਟ ਤੋਂ ਬਾਹਰ ਭੱਜਦੇ ਨੇ,,, ਜਾਂ ਫਿਰ ਭੂਤਾਂ ਨੂੰ ਗੇਟਾਂ ਦੀ ਜਰੂਰਤ ਹੈ ਕਿ ਕੋਈ ਬਾਹਰੋਂ ਅੰਦਰ ਨਾ ਆ ਜਾਵੇ,,, ਤੁਸੀਂ ਵੀ ਸੋਚਦੇ ਹੋਵੋਗੇ ਕਿ ਆਖਰ ਇਹ ਕੀ ਗੱਲ ਹੋ ਰਹੀ ਹ ਪਰ ਇਹ ਸੋਚ ਰੱਖੀ ਹੈ ਨਸ਼ੇੜੀ ਚੋਰਾਂ ਨੇ,, ਜਿਨ੍ਹਾਂ ਨੇ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਸ਼ਮਸ਼ਾਨ ਘਾਟ ਦੇ ਗੇਟ ਹੀ ਚੋਰੀ ਕਰ ਲਏ,,ਜੀ ਹਾਂ ਚੋਰੀਆਂ ਦਾ ਤੁਸੀਂ ਬਹੁਤ ਦੇਖਿਆ ਹੋਣਗੀਆਂ ਪਰ ਹੁਣ ਨਸ਼ੇੜੀ ਸ਼ਮਸ਼ਾਨਘਾਟ ਵਿੱਚ ਜਾ ਕੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਗਏ ਹਨ। ਭਾਵੇਂ ਕਿ ਰਾਤ ਦੇ ਸਮੇਂ ਸ਼ਮਸ਼ਾਨ ਘਾਟ ਨੂੰ ਕੋਈ ਮੂੰਹ ਨਹੀਂ ਕਰਦਾ ਪਰ ਚੋਰਾਂ ਵੱਲੋਂ ਸ਼ਮਸ਼ਾਨ ਘਾਟ ਦੇ ਅੱਠ ਕੁਇੰਟਲ ਦੇ ਗੇਟ ਹੀ ਚੋਰੀ ਕਰਕੇ ਰਫੂ ਚੱਕਰ ਹੋ ਗਏ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਸਾਥ ਦੇਵੈ।
ਚੋਰਾਂ ਨੇ ਤਾਂ ਵਾਕੇ ਹੀ ਆਤੰਕ ਮਚਾਇਆ ਹੋਇਆ ਹੁਣ ਤਾਂ ਬਸ ਚੋਰਾਂ ਨੂੰ ਸਮਾਨ ਨਜ਼ਰ ਆਉਣਾ ਚਾਹੀਦਾ ਮਿੰਟਾਂ ਸਕਿੰਟਾਂ ਦੇ ਵਿੱਚ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਨੇ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

