Htv Punjabi
Punjab Siyasat Video

ਸੰਤ ਸੀਚੇਵਾਲ ਦੀ ਵੀਡੀਓ ਹੋਈ ਵਾਇਰਲ !

ਸੰਤ ਸੀਚੇਵਾਲ ਤੇ ਸੱਜਣ ਸਿੰਘ ਚੀਮਾ ਨੇ ਡੀਸੀ ਸਣੇ ਉੱਚ ਅਧਿਕਾਰੀਆਂ ਦੀ ਕੀਤੀ ਝਾੜਚੰਬ
ਆਪ ਹਲਕਾ ਇੰਚਾਰਜ ਕਹਿੰਦੇ , ਜੇਕਰ ਕੋਈ ਰੋਕਦਾ ਤਾਂ ਸਾਨੂੰ ਦੱਸੋ
ਸਾਡੇ ਬੰਦੇ ਡਾਂਗਾਂ ਲੈ ਕੇ ਖੜ ਜਾਂਦੇ ਆ
ਵੀਡੀਓ ਹੋ ਰਿਹਾ ਖੂਬ ਵਾਇਰਲ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀ ਤਿਆਰੀਆ ਨੂੰ ਲੈ ਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਧਿਕਾਰੀਆਂ ਦੀ ਚੰਗੀ ਝਾੜ ਝੰਬ ਕੀਤੀ ਹੈ ਉਹਨਾਂ ਪ੍ਰਸ਼ਾਸ਼ਨ ਨੂੰ ਸਵਾਲ ਕੀਤਾ ਕਿ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਪ੍ਰਕਾਸ਼ ਪੁਰਬ ਵਿੱਚ ਇੱਕ ਹਫਤੇ ਦਾ ਸਮਾਂ ਬਚਿਆ ਹੋਵੇ ਤਾਂ ਇਸ ਬਾਬਤ ਕੋਈ ਵੀ ਉਚ ਮੀਟਿੰਗ ਨਾ ਕੀਤੀ ਗਈ ਹੋਵੇ। ਮੌਕੇ ਤੇ ਹਾਜ਼ਰ ਐਸ.ਡੀ.ਐਮ ਅਲਕਾ ਕਾਲੀਆ, ਨਗਰ ਕੌਸਲ ਦੇ ਕਾਰਜ਼ ਸਾਧਕ ਅਫਸਰ ਬਲਜੀਤ ਤੇ ਪੀ.ਡਬਲਯੂ.ਡੀ ਦੇ ਅਧਿਕਾਰੀਆਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਕਪੂਰਥਲਾ ਹਾਜ਼ਰ ਸਨ। ਸੰਤ ਸੀਚੇਵਾਲ ਵੱਲੋਂ ਖੜ੍ਹੇ ਕੀਤੇ ਇਸ ਸੁਆਲ ਦਾ ਉਹਨਾਂ ਕੋਲ ਕੋਈ ਜੁਆਬ ਨਹੀ ਸੀ।

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿਖਾਈ ਗਈ ਲਾਪਰਵਾਹੀ ਦੀ ਗੱਲ ਸੰਤ ਸੀਚੇਵਾਲ ਨੇ ਮੁੱਖ ਮੰਤਰੀ ਪੰਜਾਬ ਦੇ ਦਫਤਰ ਤੱਕ ਪਹੁੰਚਾਈ ਗਈ ਹੈ। ਉਹਨਾਂ ਮੌਕੇ ਤੇ ਹੀ ਡਿਪਟੀ ਕਮਿਸ਼ਨਰ ਕਪੂਰਥਲਾ ਦੀ ਗੱਲ ਮੁੱਖ ਮੰਤਰੀ ਦੇ ਓ.ਐਸ.ਡੀ ਰਾਜਬੀਰ ਸਿੰਘ ਨਾਲ ਕਰਵਾਈ। ਮਾਮਲਾ ਉਸ ਵੇਲੇ ਇੰਨ੍ਹਾਂ ਗੰਭੀਰ ਹੋ ਗਿਆ ਜਦੋ ਆਲੇ ਦੁਆਲੇ ਦੇ ਦੁਕਾਨਦਾਰਾਂ ਤੇ ਲੋਕਾਂ ਨੇ ਦੱਸਿਆ ਕਿ ਕਿਵੇ ਉਹ ਦੋ ਸਾਲਾਂ ਤੋਂ ਸ਼ਹਿਰੀ ਦੀਆਂ ਪੁਟੀਆਂ ਹੋਈਆਂ ਸੜਕਾਂ ਤੋਂ ਤੰਗ ਹਨ।

ਲੋਕਾਂ ਨੇ ਦੱਸਿਆ ਕਿ ਗੁਰਦੁਆਰਾ ਸਿਹਰਾ ਸਾਹਿਬ ਕੋਲ ਸੀਵਰੇਜ਼ ਦੇ ਟੁੱਟੇ ਹੋਏ ਢੱਕਣ ਨੂੰ ਵੀ ਸਾਲ ਤੋ ਵੱਧ ਦਾ ਸਮਾਂ ਬੀਤ ਗਿਆ ਹੈ ਜਿੱਥੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਬਿਨਾਂ ਦੇਰ ਕੀਤਿਆ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਸਾਰੇ ਅਧਿਕਾਰੀਆਂ ਨੂੰ ਲੈ ਕੇ ਗੁਰਦਆਰਾ ਸਿਹਰਾ ਸਾਹਿਬ ਕੋਲ ਪਹੁੰਚੇ ਜਿੱਥੇ ਸੀਵਰੇਜ਼ ਦਾ ਢੱਕਣ ਟੱੁਟਿਆ ਹੋਇਆ ਸੀ। ਉਹਨਾਂ ਨਗਰ ਕੌਂਸਲ ਦੇ ਕਾਰਜ਼ ਸਾਧਕ ਅਫਸਰ ਬਲਜੀਤ ਸਿੰਘ ਨੂੰ ਪੁੱਛਿਆ ਕਿ ਜੇਕਰ ਕੋਈ ਮੰਦਭਾਗੀ ਘਟਨਾ ਵਾਪਰੀ ਤਾਂ ਇਸਦਾ ਕੌਣ ਜ਼ੁੰਮੇਵਾਰ ਹੋਵੇਗਾ। ਉਥੇ ਖੜ੍ਹੇ ਅਧਿਕਾਰੀਆ ਕੋਲ ਕੋਈ ਜੁਆਬ ਨਹੀ ਸੀ।

ਸੰਤ ਸੀਚੇਵਾਲ ਨੇ ਡਿਪਟੀ ਕਮਿਸ਼ਨਰ ਸਮੇਤ ਸਾਰੇ ਅਫਸਰਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਹੋ ਰਹੀ ਬਦਨਾਮੀ ਲਈ ਪੂਰੀ ਤਰ੍ਹਾ ਨਾਲ ਜੁੰਮੇਵਾਰ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਰਗੇ ਧਾਰਮਿਕ ਅਸਥਾਨ ਜਿੱਥੇ ਸੰਗਤਾਂ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਆੳੇੁਂਦੀਆਂ ਹਨ ਉੱਥੇ ਇਤਿਹਾਸਕ ਗੁਰਧਾਮਾਂ ਤੋਂ ਸੰਗਤਾਂ ਦੇ ਵਾਹਨ ਮੋਬਾਇਲ ਆਦਿ ਚੋਰੀ ਹੋ ਰਹੇ ਹਨ। ਬਿਜਲੀ ਦਾ ਕੋਈ ਬਲਬ ਨਹੀ ਟਿਕ ਰਿਹਾ ਇੱਥੋ ਤੱਕ ਕਿ ਪਾਣੀ ਵਾਲੀ ਟੁੱਟੀਆ ਵੀ ਸੁਰੱਖਿਅਤ ਨਹੀ ਹਨ। ਇਹਨਾਂ ਅਪਰਾਧਾਂ ਨੂੰ ਰੋਕਣ ਲਈ ਹੀ ਸੀ.ਸੀ.ਟੀ.ਵੀ ਕੈਮਰੇ ਲਾਉਣ ਦਾ 14 ਕਰੋੜ ਦਾ ਪ੍ਰੋਜੈਕਟ ਅਧਿਕਾਰੀਆਂ ਦੀ ਲਾਪਰਵਾਹੀ ਕਾਰਣ ਸਿਰੇ ਨਹੀ ਚੜ੍ਹ ਰਿਹਾ।

ਇਸੇ ਤਰ੍ਹਾਂ ਸ਼ਹਿਰ ਵਿੱਚ ਪਾਰਕਾਂ ਬਣਾਉਣ, ਪਵਿੱਤਰ ਕਾਲੀ ਵੇਂਈ ਦੀ ਸੁੰਦਰਤਾ ਲਈ ਰੱਖੇ 46 ਕਰੋੜ ਦਾ ਪ੍ਰੋਜੈਕਟ ਅਤੇ ਬਾਬੇ ਨਾਨਕ ਦੇ ਪਿੰਡ ਵਰਗਾ ਵਿਰਾਸਤੀ ਉਸਾਰਨ ਵਾਲਾ ਪ੍ਰੋਜੈਕਟ ਵੀ ਪਿਛਲੇ ਪੰਜਾਂ ਸਾਲਾਂ ਤੋਂ ਕਿਸੇ ਤਣ ਪੱਤਣ ਨਹੀ ਲੱਗ ਰਿਹਾ ਹੈ। ਸੰਤ ਸੀਚੇਵਾਲ ਨੇ ਅਫਸਰਾਂ ਨੂੰ ਪੁੱਛਿਆ ਕਿ ਮੌਜੂਦਾ ਸਰਕਾਰ ਤੋਂ ਇਲਾਵਾ ਹੋਰ ਕਿਹੜੀ ਧਿਰ ਉਹਨਾਂ ਨੂੰ ਕੰਮ ਨਾ ਕਰਨ ਤੋਂ ਦਬਾਅ ਪਾ ਰਹੀ ਹੈ। ਇਸ ਦੌਰਾਨ ਮੌਕੇ ਤੇ ਪਹੁੰਚੇ ਹਲਕਾ ਇੰਚਾਰਜ਼ ਸੱਜਣ ਸਿੰਘ ਚੀਮਾ ਵੀ ਅਧਿਕਾਰੀਆਂ ਨਾਲ ਸਖਤ ਪੇਸ਼ ਆਏ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਾਨੇ ਸਿੱਧੂ ਤੋਂ ਬਾਅਦ ਆਹ ਮੁੰਡਿਆਂ ਨੇ ਦਿਖਾਈ ਦਲੇਰੀ

htvteam

ਆਹ ਕਿਹੜੀ ਗੱਲ ਪਿੱਛੇ ਲੜ ਪਈਆਂ ਦੋ ਧਿਰਾਂ

htvteam

ਆਹ ਦੇਖੋ ਗਲੀ ‘ਚ ਕੀ ਕਰਗੇ ਮੁੰ-ਡੇ ?

htvteam

Leave a Comment