ਨਾਭਾ ਦੇ ਪਿੰਡ ਲੁਬਾਣਾ ਟੇਕੂ ਵਿਖੇ ਨੌਜਵਾਨ ਦੀ ਓਵਰਡਰੇਜ ਨਾਲ ਮੌਤ
ਜਿਸਤੋਂ ਬਾਅਦ ਪਿੰਡ ਨਿਵਾਸੀਆਂ ਵੱਲੋਂ 31 ਮੈਂਬਰੀ ਕਮੇਟੀ ਬਣਾਈ
ਪਿੰਡ ਵਿੱਚੋਂ ਨਸ਼ਾ ਖਤਮ ਕਰਨ ਦਾ ਚੁੱਕਿਆ ਜਿੰਮਾ
ਨਾਭਾ ਦੇ ਪਿੰਡ ਲੁਬਾਣਾ ਟੇਕੂ ਵਿਖੇ ਨੌਜਵਾਨ 24 ਸਾਲ ਦੇ ਖੁਸ਼ਪ੍ਰੀਤ ਸਿੰਘ ਦੀ ਓਵਰਡਰੇਜ ਮੌਤ ਤੋਂ ਬਾਅਦ ਪਿੰਡ ਨਿਵਾਸੀਆਂ ਵੱਲੋਂ 31 ਮੈਂਬਰੀ ਕਮੇਟੀ ਬਣਾਈ ਗਈ ਸੀ ਜਿਨਾਂ ਦਾ ਜਿੰਮਾ ਪਿੰਡ ਵਿੱਚੋਂ ਨਸ਼ਾ ਖਤਮ ਕਰਨ ਦਾ ਸੀ ਇਸ ਮਸਲੇ ਨੂੰ ਨਿਊਜ਼ ਵੱਲੋਂ ਪ੍ਰਮੁਖਤਾ ਨਾਲ ਉਠਾਇਆ ਗਿਆ ਤੇ ਜਿਸ ਦਾ ਅਸਰ ਅੱਜ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਡੀਐਸਪੀ ਨਾਭਾ ਮਨਦੀਪ ਕੌਰ ਚੀਮਾ ਖੁਦ ਪਿੰਡ ਲੁਵਾਣਾ ਪਹੁੰਚੇ ਡੀਐਸਪੀ ਨਾਭਾ ਦੇ ਨਾਲ ਥਾਣਾ ਸਦਰ ਇੰਚਾਰਜ ਜਸਵਿੰਦਰ ਸਿੰਘ ਖੋਖਰ ਅਤੇ ਪੁਲਿਸ ਪਾਰਟੀ ਮੌਜੂਦ ਸੀ , ਮੀਡੀਆ ਦਾ ਧੰਨਵਾਦ ਕਰਦੇ ਹੋਏ ਪਿੰਡ ਨਿਵਾਸੀਆਂ ਨੇ ਕਿਹਾ ਕੀ ਉਨਾਂ ਦੇ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ਾ ਕਰ ਰਹੇ ਹਨ ਅਤੇ ਨਾਲ ਲੱਗਦੇ ਪਿੰਡਾਂ ਵਿੱਚੋਂ ਨਸ਼ਾ ਲਿਆਂਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੀ ਕਮੇਟੀ ਬਣਾਈ ਗਈ ਸੀ ਤੇ ਉਹ ਹੁਣ ਪੁਲਿਸ ਦਾ ਧੰਨਵਾਦ ਕਰਦੇ ਹਨ,,,,,,,,,,,
ਜਿਨ੍ਹਾਂ ਨੇ ਉਨਾਂ ਦੀ ਸੁਣਵਾਈ ਕਰਦੇ ਹੋਏ ਅੱਜ ਡੀਐਸਪੀ ਨਾਭਾ ਪਿੰਡ ਪਹੁੰਚੇ ਅਤੇ ਵਿਸ਼ਵਾਸ ਦਵਾਇਆ ਕਿ ਪੁਲਿਸ ਉਹਨਾਂ ਦੇ ਨਾਲ ਹੈ , ਪਿੰਡ ਨਿਵਾਸੀਆਂ ਨੇ ਕੈਬਨਟ ਮੰਤਰੀ ਡਾਕਟਰ ਬਲਬੀਰ ਉੱਪਰ ਵੀ ਸਵਾਲ ਖੜੇ ਕੀਤੇ ਜਿਨਾਂ ਨੇ ਹਾਲੇ ਤੱਕ ਇਸ ਗੰਭੀਰ ਮਸਲੇ ਤੇ ਪਿੰਡ ਦਾ ਕੋਈ ਦੌਰਾ ਨਹੀਂ ਕੀਤਾ ਉਹਨਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਉਹ ਕੈਬਨਟ ਮੰਤਰੀ ਡਾਕਟਰ ਬਲਬੀਰ ਨੂੰ ਅਪੀਲ ਕਰਦੇ ਹਨ ਕਿ ਉਹ ਉਨਾਂ ਦੇ ਹਲਕੇ ਵਿੱਚ ਪੈਂਦੇ ਲੁਬਾਨਾ ਪਿੰਡ ਪਹੁੰਚਣ ਤੇ ਪਿੰਡ ਨਿਵਾਸੀਆਂ ਨੂੰ ਲੋੜੀਂਦੀਆਂ ਸਹੂਲਤਾਂ ਅਤੇ ਸਾਥ ਦੇਣ।
ਇਸ ਮਸਲੇ ਤੇ ਡੀਐਸਪੀ ਨਾਭਾ ਮਨਦੀਪ ਕੌਰ ਨੇ ਕਿਹਾ ਕਿ ਪਿੰਡ ਲੁਬਾਨਾ ਦੇ ਲੋਕਾਂ ਵੱਲੋਂ ਬਣਾਈ ਗਈ 31 ਮੈਂਬਰੀ ਕਮੇਟੀ ਦਾ ਪੁਲਿਸ ਪੂਰਨ ਸਹਿਯੋਗ ਦੇਵੇਗੀ ਉਹਨਾਂ ਕਿਹਾ ਕਿ ਪੁਲਿਸ ਦਾ ਵੀ ਮਕਸਦ ਹੈ ਕੀ ਨਸ਼ਾ ਬਿਲਕੁਲ ਬੰਦ ਕੀਤਾ ਜਾਵੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਲਦ ਹੀ ਉਹ ਇਹਨਾਂ ਪਿੰਡਾਂ ਨੂੰ ਪੂਰਨ ਤੌਰ ਤੇ ਨਸ਼ਾ ਮੁਕਤ ਕਰਨਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..