Htv Punjabi
Punjab

ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਘਰ ਪੰਜਾਬ ਪੁਲਿਸ ਨੇ ਮਾਰਿਆ ਛਾਪਾ

ਸੁਮੇਧ ਸਿੰਘ ਸੈਣੀ ਦੇ ਘਰ ਪੰਜਾਬ ਪੁਲਿਸ ਦੀ ਇਕ ਟੀਮ ਵਲੋਂ ਚੰਡੀਗੜ੍ਹ ਸ਼ੁੱਕਰਵਾਰ ਸਵੇਰੇ ਛਾਪਾ ਮਾਰਿਆ ਗਿਆ। ਪਰ ਉਸ ਸਮੇਂ ਸੈਣੀ ਘਰ ਨਹੀਂ ਮਿਲੇ। ਇਸ ਛਾਪੇਮਾਰੀ ਦੀ ਅਗਵਾਹੀ ਮੁਹਾਲੀ ਦੇ ਡੀਐਸਪੀ-ਡਿਟੈਕਟਿਵ ਵਿਕਰਮਜੀਤ ਬਰਾੜ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ ਨਾਲ ਜੁੜ ਕੇ ਕੰਮ ਕਰ ਰਹੇ ਹਨ।


ਕਾਬਿਲੇਗੌਰ ਹੈ ਕਿ ਬਲਵੰਤ ਸਿੰਘ ਮੁਲਤਾਨੀ ਮਾਮਲੇ ‘ਚ ਸੈਣੀ ਦੀ ਜ਼ਮਾਨਤ ਅਰਜ਼ੀ ‘ਤੇ ਵੀਰਵਾਰ ਨੂੰ ਫੈਸਲਾ ਸੁਰੱਖਿਅਤ ਰੱਖਿਆ ਗਿਆ ਹੈ। ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕੇ ਹਾਲ ਹੀ ‘ਚ ਅਦਾਲਤ ਨੇ ਸੈਣੀ ਖਿਲਾਫ ਆਈਪੀਸੀ ਦੀ ਧਾਰਾ ੩੦੨ ਵੀ ਸ਼ਾਮਿਲ ਕੀਤੀ ਸੀ।
ਇਸ ਮਾਮਲੇ ਵਿਚ ਸੁਮੇਧ ਸੈਣੀ ਅਤੇ ਹੋਰ ਸਾਬਕਾ ਪੁਲਿਸ ਅਫਸਰਾਂ ਖਿਲਾਫ ਐਫ.ਆਈ. ਆਰ ਉਸ ਦਰਜ ਕੀਤੀ ਗਈ ਸੀ ਜਦੋਂ ਪਿਛਲੇ ਮਹੀਨੇ ੨੯ ਸਾਲ ਬਾਅਦ ਇਕ ਵਾਰ ਮੁੜ ਬਲਵੰਤ ਸਿੰਘ ਮੁਲਤਾਨੀ ਅਗਵਾਹ ਮਾਮਲੇ ਵਿਚ ਮੁਹਾਲੀ ਪੁਲਿਸ ਨੇ ਮੁਲਤਾਨੀ ਦੇ ਭਰਾ ਦੀ ਸ਼ਿਕਾeਤਿ ਤੋਂ ਬਾਅਦ ਖੋਲਿਆ ਸੀ। ਹਾਲਾਕਿ ਇਸ ਮਾਮਲੇ ਵਿਚ ਸੈਣੀ ਦੀ ਗ੍ਰਿਫਤਾਰੀ ਤੇ ਮੁਹਾਲੀ ਅਦਾਲਤ ਨੇ ਰੋਕ ਲਗਾ ਦਿੱਤੀ ਸੀ। ਕਾਬਲੇਗੌਰ ਹੈ ਕਿ ੧੯੯੧ ‘ਚ ਸੈਣੀ ਚੰਗੀਗੜ੍ਹ ਦੇ ਐਸ.ਐਸ.ਪੀ ਸਨ, ਸੈਣੀ ‘ਤੇ ਉਸ ਵੇਲੇ ਦਹਿਸ਼ਤਗਰਦੀ ਹਮਲਾ ਹੋਇਆ ਸੀ। ਇਲਜ਼ਾਮ ਹਨ ਕੇ ਉਸ ਸਮੇਂ ਸੈਣੀ ਦੇ ਇਸ਼ਾਰੇ ‘ਤੇ ਆਈ ਏ ਐਸ ਅਫਸਰ ਦਰਸ਼ਨ ਸਿੰਘ ਮੁਲਤਾਨੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਘਰੋ ਤੋਂ ਚੁੱਕ ਲਿਆ ਗਿਆ ਸੀ। ਜਿਸ ਤੋਂ ਬਾਅਦ ਇਕ ਪਾਸੇ ਬਲਵੰਤ ਸਿੰਘ ਮੁਲਤਾਨੀ ਦੀ ਪੁਲਿਸ ਗ੍ਰਿਫਤ ਤੋਂ ਭੱਜਣ ਦੀ ਗੱਲ ਕੀਤੀ ਗਈ ਸੀ ਤਾਂ ਦੂਸਰੇ ਪਾਸੇ ਪਰਿਵਾਰ ਵੱਲੋਂ ਪੁਲਿਸ ਟਾਰਚਰ ਦੌਰਾਨ ਉਸ ਦੀ ਮੌਤ ਦੇ ਇਲਜ਼ਾਮ ਲਗਾਏ ਗਏ ਸਨ।

Related posts

ਸਾਰੀ ਰਾਤ ਮ੍ਰਿਤ ਨੌਜਵਾਨ ਦੇ ਉੱਤੋਂ ਲੰਘਦੇ ਰਹੇ ਵਾਹਨ; ਕੰਬ ਗਈ ਦੇਖਣ ਵਾਲਿਆਂ ਦੀ ਰੂਹ

htvteam

ਚਾਕੂ ਦੀ ਨੋਕ ‘ਤੇਲੁਟੇਰਿਆਂ ਵੱਲੋਂ ਕੁੜੀ ਦੀ ਚੇਨ ਝਪਟਣ ਦੀ ਨਾਕਾਮ ਕੋਸ਼ਿਸ਼

htvteam

ਮੋਬਾਈਲ ‘ਤੇ ਹੀ “ਹਿਪਨੋਟਾਈਜ਼” ਕਰ ਕਰਵਾਉਂਦੇ ਸਨ ਮਨਮਾਨੇ ਕੰਮ

htvteam