ਡੇਰੇ ਦੇ ਵਿੱਚ ਬਣਾਈ ਗੁਫਾ ਚ ਰਾਮ ਰਹੀਮ ਨੇ ਕੀ ਕੁੱਝ ਕੀਤਾ ਕਿਸੇ ਤੋਂ ਲੁੱਕਿਆ ਨਹੀਂ ਪਰ ਜੋ ਜਗਰਾਓਂ ਦੀ ਅਖਾੜੇ ਵਾਲੀ ਨਹਿਰ ਕੋਲ ਬਣੇ ਗੁਰਦੁਆਰਾ ਚਰਨਘਾਟ ਸਾਹਿਬ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਦਾ ਮਾਮਲਾ ਸਾਹਮਣੇ ਆਇਆ ਇਹ ਬਾਬਾ ਵੀ ਰਾਮ ਰਹੀਮ ਤੋਂ ਘੱਟ ਨਹੀਂ ਜਿਸ ਉਤੇ ਇਕ ਲੜਕੀ ਵੱਲੋਂ ਬਲਾਤਕਾਰ ਦੇ ਦੋਸ਼ ਲਗਾਏ ਕਿ ਵਿਆਹ ਦਾ ਝਾਂਸਾ ਦੇਖ ਕੇ ਬਾਬੇ ਨੇ ਉਸ ਦੇ ਨਾਲ ਸਰੀਰਕ ਸਬੰਧ ਬਣਾਏ ਨੇ ਤੇ ਹੋਰ ਵੀ ਕੁੜੀਆਂ ਤੇ ਗਲਤ ਨਜ਼ਰ ਰੱਖਦਾ ਸੀ ਤੇ ਕਈਆਂ ਨਾਲ ਗਲਤ ਹਰਕਤਾਂ ਵੀ ਕੀਤੀਆਂ,, ਸ਼ਿਕਾਇਤ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਬਾਬੇ ਤੇ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਹੈ,, ਆਓ ਪਹਿਲਾਂ ਨਜ਼ਰ ਮਾਰ ਲੈਦੇ ਆਂ ਕੁਝ ਖਾਸ ਤਸਵੀਰਾਂ ਤੇ,,,,,,,
ਜਿਹੜਾ ਹਵਾਲਾਤ ਦੇ ਵਿੱਚ ਬੈਠਿਆ ਇਹ ਉਹੀ ਬਾਬਾ ਜਿਸਨੇ ਔਰਤ ਦੀ ਇੱਜਤ ਰੋਲ ਕੇ ਰੱਖ ਦਿੱਤੀ ਤੇ ਫਿਰ ਗੁਰਦਵਾਰਾ ਸਾਹਿਬ ਦੇ ਵਿੱਚ ਐਜੀਪੀਸੀ ਦੇ ਸੇਵਾਦਾਰ ਪਹੁੰਚਦੇ ਨੇ ਤੇ ਇਹ ਗੁਰਦੁਆਰਾ ਸਾਹਿਬ ਨੂੰ ਖਾਲੀ ਕਰਵਾ ਦਿੰਦੇ ਨੇ,,,,,,ਇਸ ਮਾਮਲੇ ਬਾਰੇ ਜਦੋਂ ਐਸਜੀਪੀਸੀ ਨੂੰ ਪਤਾ ਲੱਗਿਆ ਤਾਂ ਉਨਾਂ ਫੋਰਨ ਆਪਣੀ ਇਕ ਟੀਮ ਗੁਰਦੁਆਰਾ ਸਾਹਿਬ ਭੇਜੀ ਤੇ ਗੁਰਦੁਆਰਾ ਸਾਹਿਬ ਵਿਚ ਪਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ, ਸ਼੍ਰੀ ਗੁਟਕਾ ਸਾਹਿਬ ਤੇ ਪੋਥੀਆਂ ਪੂਰੀ ਮਰਿਯਾਦਾ ਨਾਲ ਚੁਕਵਾ ਲਏ ਤੇ ਗੁਰਦੁਆਰਾ ਸਾਹਿਬ ਨੂੰ ਪੂਰੀ ਤਰ੍ਹਾਂ ਪੁਲਿਸ ਦੀ ਹਾਜ਼ਰੀ ਵਿਚ ਖਾਲੀ ਕਰਵਾ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਸਿਟੀ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਕਲ ਇਕ ਲੜਕੀ ਨੇ ਬਾਬੇ ਖ਼ਿਲਾਫ਼ ਜਬਰ ਜਨਾਹ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਉਤੇ ਕਾਰਵਾਈ ਕਰਦਿਆਂ ਬਾਬੇ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਖਿਲਾਫ ਅਗਲੀ ਕਾਰਵਾਈ ਕਰਦਿਆਂ ਕੋਰਟ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਲਿਆ ਗਿਆ ਹੈ ਤੇ ਹੁਣ ਰਿਮਾਂਡ ਦੌਰਾਨ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਖੈਰ ਇਸ ਗੁਰਦੁਆਰਾ ਸਾਹਿਬ ਦੇ ਮੁਖੀ ਦਾ ਪੁਲਿਸ ਵੱਲੋਂ ਇੱਕ ਦਿਨ ਦਾ ਰਿਮਾਂਡ ਲੈ ਲਿਆ ਤੇ ਹੁਣ ਇੱਕ ਦਿਨ ਦੇ ਰਿਮਾਂਡ ਦੇ ਵਿੱਚ ਇਹ ਕੀ ਮੂੰਹ ਖੋਲਦਾ ਦੇਖਣਾ ਹੋਵੇਗਾ ਤੇ ਦੂਜੇ ਪਾਸੇ ਇਸ ਮੌਕੇ ਨਿਹੰਗ ਜਥੇਬੰਦੀਆਂ ਦੇ ਤਰਨਾ ਦਲ ਦੇ ਨਿਹੰਗਾਂ ਨੇ ਵੀ ਬਾਬੇ ਦੇ ਇਸ ਕੰਮ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਬਾਬੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..