ਵੱਡੀ ਗਿਣਤੀ ਚ ਹੁਟਰ ਵਜਾਉਂਦੀਆਂ ਗੱਡੀਆਂ ਤੇ ਗੱਡੀਆਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਨਾਂ ਗੱਡੀਆਂ ਦੇ ਵਿੱਚ ਇੱਕ ਅਜਿਹਾ ਆਰੋਪੀ ਲੈ ਕੇ ਆਏ ਨੇ ਜਿਸ ਨੂੰ ਲੈ ਕੇ ਪਹਿਲਾਂ ਪੂਰੀ ਸੁਰੱਖਿਆ ਕੀਤੀ ਗਈ ਤੇ ਫਿਰ ਇਸ ਵਿਅਕਤੀ ਨੂੰ ਨਾਭਾ ਜੇਲ ਲਿਆਂਦਾ ਗਿਆ,,
ਨਾਭਾ ਜੇਲ ਬ੍ਰੇਕ ਦੇ ਮੁੱਖ ਸਾਜ਼ਿਸ਼ ਕਰਤਾ ਰਮਨਜੀਤ ਸਿੰਘ ਉਰਫ ਰੋਮੀ ਨੂੰ ਭਾਰੀ ਸੁਰੱਖਿਆ ਹੇਠ ਨਾਭਾ ਵਿਖੇ ਲਿਆਂਦਾ ਗਿਆ ਅਤੇ ਪੁਲਿਸ ਦੀ ਘੜੀ ਸੁਰੱਖਿਆ ਦੇ ਵਿੱਚ ਨਾਭਾ ਦੇ ਡਿਊਟੀ ਮੈਜਿਸਟਰੇਟ ਕੋਲ ਪੇਸ਼ ਕੀਤਾ ਗਿਆ ਅਤੇ ਮਾਨਯੋਗ ਜੱਜ ਵੱਲੋਂ ਰਮਨਜੀਤ ਉਰਫ ਰੋਮੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਨਾਭਾ ਦੀ ਨਵੀਂ ਜਿਲ੍ਹਾ ਜੇਲ ਵਿੱਚ ਭੇਜ ਦਿੱਤਾ ਗਿਆ। ਨਵੀਂ ਜਿਲਾ ਜੇਲ ਤੋਂ ਪਹਿਲਾਂ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਰੋਮੀ ਦਾ ਮੈਡੀਕਲ ਵੀ ਕਰਵਾਇਆ ਗਿਆ।
ਇਸ ਮੌਕੇ ਤੇ ਏਆਈਜੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਰਮਨਜੀਤ ਰੋਮੀ ਨਾਭਾ ਦੇ ਦੋ ਕੇਸਾਂ ਵਿੱਚ ਲੁੜਿੰਦਾ ਸੀ ਅਤੇ ਮੇਨ ਨਾਭਾ ਦੇ ਜੇਲ ਬਰੇਕ ਵਿੱਚ ਇਸ ਨੇ ਫੰਡਿੰਗ ਕੀਤੀ ਸੀ ਅਤੇ ਪੁਲਿਸ ਵੱਲੋਂ ਇਸ ਨੂੰ ਬੜੇ ਹੀ ਮਿਹਨਤ ਦੇ ਸਦਕਾ। ਇਸ ਨੂੰ ਹਾਂਗਕਾਂਗ ਤੋਂ ਨਾਭਾ ਲਿਆਂਦਾ ਗਿਆ। ਉਹਨਾਂ ਕਿਹਾ ਕਿ ਪੁੱਛਗਿੱਛ ਤੋਂ ਬਾਅਦ ਪਤਾ ਚੱਲੇਗਾ। ਇਸ ਦੀਆਂ ਤਾਰਾਂ ਕਿੱਥੇ ਕਿੱਥੇ ਜੁੜਦੀਆਂ ਹਨ।
ਇਸ ਮੌਕੇ ਰਮਨਜੀਤ ਰੋਮੀ ਦੇ ਵਕੀਲ ਹਰੀਸ਼ ਮਲਹੋਤਰਾ ਨੇ ਕਿਹਾ ਕਿ ਜਿਵੇਂ ਹਾਂਗਕਾਂਗ ਅਤੇ ਭਾਰਤ ਸਰਕਾਰ ਦੇ ਵੱਲੋਂ ਜੋ ਐਫੀਡੈਫ਼ਟ ਦਿੱਤਾ ਗਿਆ ਸੀ ਕਿ ਅਮਰਜੀਤ ਰੋਮੀ ਦਾ ਰਿਮਾਂਡ ਨਹੀਂ ਲਿਆ ਜਾਵੇਗਾ ਅਤੇ ਉਸ ਦੇ ਤਹਿਤ ਹੀ ਮਾਨਯੋਗ ਜੱਜ ਸਾਹਿਬ ਨੇ ਫੈਸਲਾ ਸੁਣਾਇਆ ਹੈ ਅਤੇ ਉਸ ਨੂੰ ਜੁਡੀਸ਼ੀਅਲ ਕਸਟਡੀ ਵਿੱਚ ਜੇਲ ਭੇਜ ਦਿੱਤਾ ਹੈ।
ਨਾਭਾ ਜੇਲ ਦਾ ਮਾਸਟਰ ਮਾਇੰਡ ਰਮਨਜੀਤ ਸਿੰਘ ਰੋਮੀ ਜੋ ਜੇਲ ਬ੍ਰੇਕ ਦਾ ਮੁੱਖ ਸਾਜ਼ਿਸ਼ ਕਰਤਾ ਸੀ ਦੇਖਣਾ ਹੋਵੇਗਾ ਕਿ ਹੁਣ ਜੇਲ ਬ੍ਰੇਕ ਮਾਮਲੇ ਚ ਕੀ ਕੀ ਖੁਲਾਸੇ ਹੋਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..