ਜਸਵਿੰਦਰ ਸਿੰਘ ਭੱਲਾ ਦੀ ਮੂਰਤੀ ਬਣਾ ਕੇ ਦਿੱਤੀ ਸ਼ਰਧਾਂਜਲੀ
ਮੋਗਾ ਜਿਲਾ ਦੇ ਪਿੰਡ ਘੱਲ ਕਲਾਂ ਦਾ ਰਹਿਣ ਵਾਲਾ ਹੈ ਮੂਰਤੀ ਕਾਰ
ਜਸਵਿੰਦਰ ਭੱਲਾ ਦੇ ਦੇਹਾਂਤ ਦਾ ਪੂਰੀ ਦੁਨੀਆਂ ਨੂੰ ਦੁੱਖ
ਪੰਜਾਬੀ ਜਗਤ ਦੇ ਕਮੇਡੀਅਨ ਕਲਾਕਾਰ ਜਸਵਿੰਦਰ ਸਿੰਘ ਭੱਲਾ ਦੀ ਮੌਤ ਹੋ ਗਈ ਅਤੇ ਸਾਰੇ ਫਿਲਮੀ ਜਗਤ ਅਤੇ ਦੇਸ਼ ਭਰ ਵਿੱਚ ਉਹਨਾਂ ਦੀ ਮੌਤ ਦਾ ਦੁੱਖ ਲੱਗਿਆ ਜਿੱਥੇ ਕਿ ਫਿਲਮੀ ਜਗਤ ਨੂੰ ਇਹਨਾਂ ਦਾ ਘਾਟਾ ਕਦੇ ਪੂਰਾ ਨਹੀਂ ਹੋਵੇਗਾ ਉਥੇ ਹੀ ਪੂਰੇ ਦੇਸ਼ ਵਿੱਚ ਇਹਨਾਂ ਦੀ ਕਮੇਡੀ ਨੂੰ ਲੋਕ ਯਾਦ ਕਰਨਗੇ ਮੋਗਾ ਦੇ ਇੱਕ ਪਿੰਡ ਘੱਲ ਕਲਾਂ ਵਿੱਚ ਰਹਿਣ ਵਾਲੇ ਕਲਾਕਾਰ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਮੂਰਤੀ ਬਣਾਈ ਗਈ
ਜਾਣਕਾਰੀ ਦਿੰਦੇ ਹੋਏ ਮੂਰਤੀਕਾਰ ਮਨਜੀਤ ਸਿੰਘ ਨੇ ਕਿਹਾ ਕਿ ਜਦੋਂ ਉਹ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸੀ ਤਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਜਸਵਿੰਦਰ ਸਿੰਘ ਭੱਲਾ ਦੀ ਮੌਤ ਦੀ ਖਬਰ ਸੁਣੀ ਅਤੇ ਉਹ ਤੁਰੰਤ ਉਹ ਆਪਣੇ ਘਰ ਆ ਗਏ ਅਤੇ ਘਰ ਆ ਕੇ ਉਹਨਾਂ ਨੇ ਮਨ ਬਣਾਇਆ ਕਿ ਜਸਵਿੰਦਰ ਸਿੰਘ ਭੱਲਾ ਜੋ ਕਿ ਉਹਨਾਂ ਦੀ ਬਹੁਤ ਨਜ਼ਦੀਕੀ ਸਨ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਮੂਰਤੀ ਬਣਾਈ ਜਾਵੇ ਅਤੇ ਤਕਰੀਬਨ ਚਾਰ ਤੋਂ ਪੰਜ ਘੰਟਿਆਂ ਦੇ ਵਿੱਚ ਅਸੀਂ ਮੂਰਤੀ ਤਿਆਰ ਕੀਤੀ ਜਿੱਥੇ ਫਿਲਮੀ ਜਗਤ ਦੇ ਵਿੱਚ ਬਹੁਤ ਵੱਡਾ ਘਾਟਾ ਹੈ ਉਸੇ ਤਰ੍ਹਾਂ ਹੀ ਇਹਨਾਂ ਨੂੰ ਹਰ ਦੇਸ਼ ਵਾਸੀ ਪਿਆਰ ਕਰਦਾ ਹੈ ਅਸੀਂ ਬਚਪਨ ਤੋਂ ਹੀ ਇਹਨਾਂ ਦੇ ਕੈਸਟਾਂ ਸੁਣਦੇ ਸੀ ਅਤੇ ਇਹਨਾਂ ਨਾਲ ਸਾਡੀ ਮੁਲਾਕਾਤ ਵੀ ਹੋਈ ਅਤੇ ਇਹਨਾਂ ਨਾਲ ਸਾਡੀਆਂ ਨਜ਼ਦੀਕੀਆਂ ਵੀ ਰਹੀਆਂ ਅੱਜ ਅਸੀਂ ਇਹਨਾਂ ਦੀ ਮੂਰਤੀ ਬਣਾ ਕੇ ਇਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੈਅ ਕਰਾਂਗੇ ਕਿ ਮੂਰਤੀ ਕਿੱਥੇ ਲਗਾਈ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
