ਪੁਲਿਸ ਮੁਲਾਜ਼ਮਾ ਦਾ ਤਾਂ ਹੁਣ ਉਹ ਹਾਲ ਹੋ ਗਿਆ ਕਿ “ਜਿੰਦ ਤੇਰੇ ਮਾਹੀ ਦੀ ਦੋ ਪਹੀਆਂ ਚ ਪੀਸੇ” ਕਦੇ ਥਾਣੇ ਤੇ ਕਦੇ ਖੇਤਾਂ ਚ,,, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਿਸਾਨਾਂ ਦੇ ਵੱਲੋਂ ਪਰਾਲੀ ਲਗਾਈ ਜਾ ਰਹੀ ਹੈ ਤਾਂ ਦੂਜੇ ਪਾਸੇ ਪੁਲਿਸ ਮੁਲਾਜ਼ਮ ਆਪਣੇ ਥਾਣਿਆਂ ਦਾ ਕੰਮ ਕਾਜ ਛੱਡ ਕੇ ਹੁਣ ਕਿਸਾਨਾਂ ਦੀ ਪਰਾਲੀ ਬਝਾਉਣ ਦੇ ਵਾਸਤੇ ਖੇਤਾਂ ਦੇ ਵਿੱਚ ਪਹੁੰਚ ਰਹੇ ਨੇ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਾਰ-ਬਾਰ ਚੇਤਾਵਨੀ ਦੇਣ ਦੇ ਬਾਵਜੂਦ ਵੀ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਤੋਂ ਬਾਅਦ ਨਹੀਂ ਆ ਰਹੇ ਜਿਹਦੇ ਚਲਦੇ ਹੁਣ ਖੁਦ ਪੰਜਾਬ ਪੁਲਿਸ ਦੇ ਮੁਲਾਜ਼ਮ ਵਰਦੀਆਂ ਪਾ ਕੇ ਖੇਤਾਂ ਦੇ ਵਿੱਚ ਪਰਾਲੀ ਦੀ ਲੱਗੀ ਅੱਗ ਨੂੰ ਬੁਝਾ ਰਹੇ ਨੇ।
ਉੱਥੇ ਇਸ ਮਾਮਲੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਐਕਸ਼ਨ ਲੈਂਦੇ ਹੋਏ ਹੁਣ ਤੱਕ 24 ਮਾਮਲੇ ਦਰਜ ਕਰ ਲਏ ਗਏ ਨੇ,,, ਐਸਪੀਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਸਾਨੂੰ ਉੱਚ ਅਧਿਕਾਰੀਆਂ ਦੇ ਹੁਕਮ ਆਏ ਨੇ ਜਿਹਦੇ ਤਹਿਤ ਸਾਡੇ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਪਰਾਲੀ ਨਾ ਸਾੜੀ ਜਾਵੇ ਇਸ ਦੇ ਬਾਵਜੂਦ ਜਿਹੜੇ ਕਿਸਾਨ ਉਲੰਘਣਾ ਕਰ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਸੋ ਦਾਸ ਦੀਏ ਕਿ ਸਰਕਾਰਾਂ ਦੇ ਵੱਲੋਂ ਉੱਚ ਅਧਿਕਾਰੀਆਂ ਤੇ ਸਿਕੰਜਾ ਕਸਿਆ ਜਾ ਰਿਹਾ ਤੇ ਫਿਰ ਉੱਚ ਅਧਿਕਾਰੀਆਂ ਦੇ ਵੱਲੋਂ ਥਾਣੇ ਦੇ ਮੁਲਾਜ਼ਮਾਂ ਨੂੰ ਹੁਕਮ ਦਿੱਤੇ ਜਾ ਰਹੇ ਨੇ ਕਿ ਆਪਣੇ ਆਪਣੇ ਇਲਾਕੇ ਦੇ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਗੱਲ ਕਹੀ ਜਾਵੇ ਪਰ ਇਸ ਦੇ ਬਾਵਜੂਦ ਵੀ ਜਿਹੜੇ ਕਿਸਾਨ ਪਰਾਲੀ ਸਾਰੇ ਨੇ ਉਹਨਾਂ ਤੇ ਧੜਾ ਧੜ ਪਰਚੇ ਕੀਤੇ ਜਾ ਰਹੇ ਨੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
