ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲੀ ਖਬਰ ਸੰਗਰੂਰ ਚ ਪੈਦੇਂ ਪਿੰਡ ਭਵਾਨੀਗੜ੍ਹ ਦੇ ਪਿੰਡ ਫੁਮਣਵਾਲ ਦੀ ਐ ਜਿਥੇ ਚਾਚੇ ਨੇ ਆਪਣੇ ਸਕੇ ਭਤੀਜੇ ਦਾ ਇੱਟਾਂ ਮਾਰ ਮਾਰ ਕੇ ਕਤਲ ਕਰ ਦਿੱਤਾ ਤੇ ਫਿਰ ਉਸਦੀ ਲਾਸ਼ ਨੂੰ ਨੇੜਲੀ ਹੱਡਾਰੋੜੀ ਚ ਸੁੱਟ ਦਿੱਤਾ, ਜਿਥੇ ਅਵਾਰਾ ਕੁੱਤਿਆਂ ਨੇ ਉਸਦੀ ਲਾਸ਼ ਨੂੰ ਨੋਚ ਨੋਚ ਅੱਧਾ ਖਾ ਲਿਆ… ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ਤੇ ਚਾਚੇ ਖਿਲਾਫ਼ ਮਾਮਲਾ ਦਰਜ ਕਰ ਲਿਆ ਤੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ… ਜਾਣਕਾਰੀ ਦਿੰਦਿਆ ਐਸਐਸਪੀ ਸੰਗਰੂਰ ਨੇ ਦੱਸਿਆ ਕਿ ਜਿਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਉਸ ਦੀ ਉਮਰ ਸਿਰਫ਼ 28 ਸਾਲ ਦੀ ਸੀ ਤੇ ਉਹ ਆਪਣੇ ਚਾਚੇ ਨਾਲ ਲੰਘੇ ਦਿਨ ਵਛੇਰੀ ਨੂੰ ਛੱਡਣ ਗਈ ਮੰਡੀ ਤੱਕ ਗਿਆ ਸੀ ਪਰ ਚਾਚਾ ਤਾਂ ਘਰ ਵਾਪਸ ਆ ਗਿਆ ਪਰ ਉਹ ਨੌਜਵਾਨ ਵਾਪਸ ਨਾ ਆਇਆ ਤਾਂ ਮ੍ਰਿਤਕ ਦੇ ਭਰਾ ਨੂੰ ਆਪਣੇ ਚਾਚੇ ਤੇ ਸ਼ੱਕ ਹੁੰਦਾ ਤਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਚਾਚੇ ਨੇ ਹੀ ਆਪਣੇ ਭਤੀਜੇ ਦਾ ਕਤਲ ਕਰਕੇ ਉਸਨੂੰ ਹੱਡਾਰੋੜੀ ਚ ਸੁੱਟ ਦਿੱਤਾ।..
ਬੇਸ਼ੱਕ ਰਿਸ਼ਤਾ ਪਵਿੱਤਰ ਹੁੰਦਾ ਪਰ ਜਦੋਂ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਤਾਂ ਆਪਣਿਆਂ ਦੇ ਉਪਰ ਹੀ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ।..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….