ਜਿਲ੍ਹਾ ਜਲੰਧਰ ਦੇ ਬਲਾਕ ਭੋਗਪੁਰ ਦੇ ਅਧੀਨ ਆਉਂਦਾ ਪਿੰਡ ਕਲਾ ਬੱਕਰਾ, ਜਿਥੋਂ ਦਾ 27 ਸਾਲ ਦਾ ਨੌਜਵਾਨ ਸਤਵੰਤ ਸਿੰਘ @ ਜੰਗੀ ਇਟਲੀ ਗਿਆ ਹੋਇਆ ਸੀ |
17 ਅਕਤੂਬਰ ਨੂੰ ਕੰਮ ਤੋਂ ਵਾਪਿਸ ਪਰਤੇ ਸਤਵੰਤ ਦੀ ਸਿਹਤ ਠੀਕ ਨਹੀਂ ਸੀ ਉਸਨੂੰ ਬੁਖ਼ਾਰ ਤੇ ਬੀਪੀ ਦੀ ਸ਼ਿਕਾਇਤ ਸੀ | ਅਗਲੇ ਦਿਨ ਉਸਨੇ ਤੜਕੇ ਕੰਮ ‘ਤੇ ਵੀ ਜਾਣਾ ਸੀ ਜਿਸ ਕਰਕੇ ਉਹ ਸੌਂ ਰਿਹਾ ਸੀ | ਪਰ ਹੇਠਾਂ 50 – 55 ਸਾਲ ਦੀ ਉਮਰ ਦੇ ਪੰਜਾਬੀ ਭਾਈਚਾਰੇ ਦੇ ਦੋ ਵਿਅਕਤੀ ਸ਼ਰਾਬ ਪੀ ਰੌਲਾ ਪਾ ਰਹੇ ਸਨ | ਜਿਸ ਕਰਕੇ ਦੋ ਵਾਰ ਸਤਵੰਤ ਨੇ ਉਹਨਾਂ ਨੂੰ ਬੇਨਤੀ ਕਰ ਰੌਲਾ ਨਾ ਪਾਉਣ ਨੂੰ ਆਖਿਆ, ਪਰ ਤੀਜੀ ਵਾਰ ਜਰ ਫੇਰ ਉਸਨੇ ਬੇਨਤੀ ਕੀਤੀ ਤਾਂ ਪੌੜੀਆਂ ਚੜ੍ਹਦੇ ਸਾਰ ਹੀ ਉਹਨਾਂ ਨੇ ਸਤਵੰਤ ‘ਤੇ ਹਮਲਾ ਕਰ ਦਿੱਤਾ |