Htv Punjabi
Punjab

ਗਲਤ ਸੰਬੰਧਾਂ ਦਾ ਵਿਰੋਧ ਕਰਨ ‘ਤੇ 3 ਬੱਚਿਆਂ ਦੀ ਮਾਂ ਦੀ ਘਰ ਆ ਕੇ ਕੀਤੀ ਹੱਤਿਆ

ਮੋਗਾ : ਗਲਤ ਸੰਬੰਧਾਂ ਦਾ ਵਿਰੋਧ ਕਰਨ ‘ਤੇ ਇੱਕ ਸਿਰਫਿਰੇ ਨੇ ਘਰ ਵਿੱਚ ਵੜ ਕੇ ਤਿੰਨ ਬੱਚਿਆਂ ਦੀ ਮਾਂ ‘ਤੇ ਕਿਰਚ ਨਾਲ ਵਾਰ ਕਰ ਗੰਭੀਰ ਰੂਪ ਵਿੱਜ ਜ਼ਖ਼ਮੀ ਕਰ ਦਿੱਤਾ l ਗੰਭੀਰ ਹਾਲਤ ਵਿੱਚ ਔਰਤ ਨੂੰ ਮੋਗਾ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ l ਜਿੱਥੇ ਕਿ ਪੀੜਿਤ ਔਰਤ ਪਰਮਜੀਤ ਕੌਰ ਦੀ ਮੌਤ ਹੋ ਗਈ l ਪੁਲਿਸ ਨੇ ਮੁਲਜ਼ਮ ਗੁਰਸੇਵਕ ਸਿੰਘ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਫਿਲਹਾਲ ਮੁਲਜ਼ਮ ਹਲੇ ਤੱਕ ਫਰਾਰ ਹਨ l ਪਿੰਡ ਤਖਤਪੁਰਾ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਪਰਮਜੀਤ ਕੌਰ ਦੇ ਨਾਲ 14 ਸਾਲ ਪਹਿਲਾਂ ਹੋਇਆ ਸੀ l ਵਿਆਹ ਦੇ ਬਾਅਦ 2 ਮੁੰਡੇ ਅਤੇ ਇੱਕ ਕੁੜੀ ਹੈ l ਉਹ ਮਜ਼ਦੂਰੀ ਕਰਦਾ ਹੈ ਜਦਕਿ ਮ੍ਰਿਤਕ ਪਰਮਜੀਤ ਕੌਰ ਲੋਕਾਂ ਦੇ ਘਰਾਂ ਵਿੱਚ ਸਾਫ ਸਫਾਈ ਦਾ ਕੰਮ ਕਰਦੀ ਸੀ l ਇੱਕ ਸਾਲ ਪਹਿਲਾਂ ਗੁਆਂਢੀ ਗੁਰਸੇਵਕ ਸਿੰਘ ਪਤਨੀ ‘ਤੇ ਗਲਤ ਨੀਅਤ ਰੱਖ ਰਿਹਾ ਸੀ l ਇਸ ਦੋਰਾਨ 5 ਦਿਨ ਪਹਿਲਾਂ ਇਸੀ ਗੱਲ ਨੂੰ ਲੈ ਕੇ ਪਤਨੀ ਦਾ ਮੁਲਜ਼ਮ ਗੁਰਸੇਵਕ ਨਾਲ ਝਗੜਾ ਹੋ ਗਿਆ ਸੀ l ਉਸ ਦੌਰਾਨ ਮੁਲਜ਼ਮ ਗੁਰਸੇਵਕ ਨੇ ਮਾਰ ਕੁੱਟ ਵੀ ਕੀਤੀ ਸੀ l ਇਸ ਸੰਬੰਧ ਵਿੱਚ ਬਿਲਾਸਪੁਰ ਪੁਲਿਸ ਚੌਂਕੀ ਵਿੱਚ ਲਿਖਿਤ ਸ਼ਿਕਾਇਤ ਵੀ ਕਰਵਾਈ ਸੀ ਪਰ ਪੁਲਿਸ ਨੇ ਉਸ ਸਮੇਂ ਮੁਲਜ਼ਮ ‘ਤੇ ਕੋਈ ਕਾਰਵਾਈ ਨਹੀਂ ਕੀਤੀ ਸੀ l

Related posts

ਹਰਾ ਸ਼ੇਕ ਘਰ ਬਣਾਓ ਵਾਰ-ਵਾਰ ਫੇਲ੍ਹ ਹੋ ਰਿਹੈ IVF ਸਫਲ ਬਣਾਓ

htvteam

ਜਥੇਦਾਰ ਹਵਾਰਾ ਦੇ ਪਿਤਾ ਦੀ ਕਿਸਾਨਾਂ ਨਾਲ ਉਲਝੀ ਕਹਾਣੀ

htvteam

ਚੋਰਾਂ ਦੀ ਗਲਤ ਹਰਕਤ ਕਰਦਿਆਂ ਦੀ ਸੀਸੀਟੀਵੀ ਆਈ ਸਾਹਮਣੇ

htvteam

Leave a Comment