ਇਹ ਤਸਵੀਰਾਂ ਬਠਿੰਡਾ ਦੇ ਮਿਲਟਰੀ ਏਰੀਆ ਦੀਆਂ ਨੇ…ਜਿੱਥੇ ਲੰਘੀ 12 ਅਪ੍ਰੈਲ ਨੂੰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਜਦੋਂ ਮਿਲਟਰੀ ਸਟੈਸ਼ਨ ‘ਚ 4 ਜਵਾਨਾਂ ਦੀਆਂ ਲਹੂ-ਲੁਹਾਣ ਹੋਈਆਂ ਲਾਸ਼ਾਂ ਮਿਲੀਆਂ ਸੀ ਤੇ ਖਬਰਾਂ ਫੈਲ ਗਈਆਂ ਸਨ ਕੀ ਬਠਿੰਡਾ ‘ਚ ਅੱਤਵਾਦੀ ਹਮਲਾ ਹੋਇਆ ਹੋ ਸਕਦੈ। ਉਸੇ ਵੇਲੇ ਬਠਿੰਡਾ ਦੇ ਐਸ.ਐਸ.ਪੀ. ਗਲਨੀਤ ਸਿੰਘ ਨੇ ਇਹ ਦਾਅਵਾ ਕੀਤਾ ਸੀ ਕਿਸੇ ਤਰ੍ਹਾਂ ਦੀ ਕੋਈ ਅੱਤਵਾਦੀ ਘਟਨਾ ਨਹੀਂ ਐ ਸਗੋਂ ਮਾਮਲਾ ਕੋਈ ਹੋਰ ਹੋ ਸਕਦਾ ਐ। ਜਿਵੇਂ ਹੀ ਫੌਜ ਤੇ ਪੁਲਿਸ ਦੇ ਆਲਾ ਅਫਸਰਾਂ ਨੇ ਮਾਮਲੇ ਦੀਆਂ ਕੜੀਆਂ ਮਿਲਾਉਣੀਆਂ ਸ਼ੁਰੂ ਕੀਤੀਆਂ ਤਾਂ ਸਭ ਹੈਰਾਨ ਹੋ ਗਏ।
ਕਿਉਂਕਿ ਚਾਰ ਫੌਜੀਆਂ ਦਾ ਕਾਤਲ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦਾ ਹੀ ਇਹ ਸਾਥੀ ਫੌਜੀ ਨਿਕਲਿਆ। ਪਹਿਲਾਂ ਸੁਣੋ ਫੌਜੀ ਨੇ ਕਿਵੇਂ ਸੰਤਰੀ ਪੋਸਟ ਤੋਂ ਰਾਇਲ ਚੋਰੀ ਕੀਤੀ ਫੇਰ ਤੁਹਾਨੂੰ ਐਸ.ਐਸ.ਪੀ. ਦੇ ਮੂੰਹੋਂ ਹੀ ਸੁਣਵਾਂਗੇ ਫੌਜੀ ਦੀ ਦਿਲ ਕੰਬਾਊਂ ਵਾਰਦਾਤ
ਗੰਨਰ ਦੇਸਾਈ ਮੋਹਨ ਨੂੰ ਗ੍ਰਿਫਤਾਰ ਕਰ ਲਿਆ ਐ ਤੇ ਹੁਣ ਸੁਣੋ ਕਿਵੇਂ ਆਪਣੇ ਸਾਥੀਆਂ ਨੂੰ ਚੋਰੀ ਦੀ ਰਾਇਫਲ ਨਾਲ ਮੌਤ ਦੇ ਘਾਟ ਉਤਾਰਿਆ ਤੇ ਝੂਠੀ ਕਹਾਣੀ ਬਤੌਰ ਗਵਾਹ ਪਹਿਲਾਂ ਫੌਜ ਤੇ ਫੇਰ ਪੁਲਿਸ ਨੂੰ ਬਣਾਕੇ ਸੁਣਾਈ।
ਮੁਲਜ਼ਮ ਦਾ ਕਹਿਣਾ ਐ ਕੀ ਉਸਨੂੰ ਕਥਿਤ ਤੌਰ ‘ਤੇ ਮ੍ਰਿਤਕਾਂ ਵੱਲੋਂ ਜਲੀਲ ਕੀਤਾ ਜਾਂਦਾ ਸੀ। ,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
