Htv Punjabi
Crime Punjab Video

ਇੱਕ ਹੋਰ ਇਨਫਲੂਐਂਸਰ ਦਾ ਕੁਟਾਪਾ ! ਬਾਥਰੂਮ ਚ ਬਣਾਈ ਸੀ ਵੀਡੀਓ

ਭਵਾਨੀਗੜ੍ਹ ਚ ਅਣਪਛਾਤਿਆਂ ਵੱਲੋਂ ਇਨਫੂਲੈਂਸਰ ਹੈਪੀ ਸ਼ਰਮਾਂ ਤੇ ਹਮਲਾ
10,12 ਹਮਲਾਵਰਾਂ ਨੇ ਬੇਸਬਾਲ ਅਤੇ ਸੋਟੀਆਂ ਨਾਲ ਕੀਤਾ ਹਮਲਾ: ਪੀੜਤ
ਬਾਂਹ ਟੁੱਟੀ ਅਤੇ ਸਿਰ ਤੇ ਲੱਗੀ ਗੰਭੀਰ ਸੱਟ
ਪੁਲਿਸ ਨੇ ਜਲਦ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਹੀ ਗੱਲ
ਭਵਾਨੀਗੜ੍ਹ ਦੇ ਵਿੱਚ ਬਲਿਆਲ ਰੋਡ ਦੇ ਨਜ਼ਦੀਕ ਸ਼ੋਸ਼ਲ ਮੀਡੀਆ ਇਨਫਲੂਏਂਸਰ ਹੈਪੀ ਸ਼ਰਮਾ ਦੇ ਉੱਪਰ 10-12 ਅਣਪਛਾਤੇ ਹਮਲਾਵਰਾਂ ਦੇ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ,,,,,

ਜਾਣਕਾਰੀ ਅਨੁਸਾਰ ਪੀੜਤ ਦੀ ਬਾਂਹ ਤਿੰਨ ਜਗ੍ਹਾ ਤੋਂ ਫਰੈਕਚਰ ਹੋ ਗਈ ਹੈ ਅਤੇ ਸਿਰ ਦੇ ਵਿੱਚ ਵੀ ਗੰਭੀਰ ਸੱਟ ਲੱਗੀ ਹੈ। ਭਵਾਨੀਗੜ੍ਹ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ ਹੈਪੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਕੁਝ ਦਿਨ ਪਹਿਲਾਂ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਪਰ ਚਿੱਟੇ ਦਾ ਨਸ਼ਾ ਕਰਦੇ ਨੌਜਵਾਨਾਂ ਦੇ ਵੀਡੀਓ ਪਾਈ ਸੀ ਅਤੇ ਉਸੀ ਵੀਡੀਓ ਕਾਰਨ ਇਹੀ ਚਿੱਟੇ ਦੇ ਵਪਾਰ ਕਰਨ ਵਾਲੇ ਲੋਕਾਂ ਨੇ ਉਸ ਦੇ ਉੱਪਰ ਜਾਣ ਲੇਵਾ ਹਮਲਾ ਕੀਤਾ ਹੈ,,,,,ਇਸ ਘਟਨਾ ਤੋਂ ਬਾਅਦ ਭਵਾਨੀਗੜ੍ਹ ਦੇ ਸਾਰੇ ਪੱਤਰਕਾਰ ਭਾਈਚਾਰੇ ਵਿੱਚ ਰੋਸ ਹੈ ਅਤੇ ਉਨਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਜਦੋਂ ਸਿਵਲ ਹਸਪਤਾਲ ਭਵਾਨੀਗੜ੍ਹ ਬਈ ਡਾਕਟਰ ਬਿਕਰਮ ਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਹੈਪੀ ਸ਼ਰਮਾ ਨਾਮ ਦੇ ਮਰੀਜ਼ ਆਏ ਹਨ ਜਿਨਾਂ ਦੇ ਨਾਲ ਕਾਫੀ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਹੱਥਾਂ ਦੇ ਉੱਪਰ ਬਾਂਹ ਦੇ ਉੱਪਰ ਕਾਫੀ ਸੱਟਾਂ ਹਨ ਸਿਰ ਦੇ ਵਿੱਚ ਵੀ ਟਾਂਕੇ ਲੱਗੇ ਹਨ ਤਾਂ ਸੰਗਰੂਰ ਹਸਪਤਾਲ ਦੇ ਵਿੱਚ ਅਸੀਂ ਉਹਨਾਂ ਨੂੰ ਰੈਫਰ ਕਰ ਰਹੇ ਹਾਂ ਜਿੱਥੇ ਕਿ ਉਹਨਾਂ ਦੇ ਸਰੀਰ ਦੇ ਐਕਸਰੇ ਵਗੈਰਾ ਹੋਣਗੇ ਤੇ ਉਸ ਤੋਂ ਬਾਅਦ ਗੰਭੀਰ ਸੱਟਾਂ ਦੀ ਜਾਂਚ ਕਰਨ ਤੋਂ ਬਾਅਦ ਉਹਨਾਂ ਦਾ ਇਲਾਜ ਕੀਤਾ ਜਾਵੇਗਾ।

ਜਦੋਂ ਇਸ ਮਾਮਲੇ ਦੇ ਉੱਪਰ ਭਵਾਨੀਗੜ੍ਹ ਥਾਣਾ ਮੁਖੀ ਮਾਲਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਕੋਲੇ ਮਾਮਲਾ ਆਇਆ ਹੈ ਕਿ ਭਵਾਨੀਗੜ੍ਹ ਦੇ ਹੈਪੀ ਸ਼ਰਮਾ ਦੇ ਨਾਲ ਕੁਝ ਵਿਅਕਤੀਆਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ। ਸਾਡੇ ਵੱਲੋਂ ਮੌਕੇ ਦੇ ਉੱਪਰ ਹੀ ਉਸਦੇ ਦੁਕਾਨ ਦੇ ਉੱਪਰ ਜਾ ਕੇ ਮੌਕੇ ਦੇ ਉੱਪਰ ਜਾਂਚ ਕੀਤੀ ਗਈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਹੈਪੀ ਸ਼ਰਮਾ ਦਾ ਸਾਡੇ ਵੱਲੋਂ ਬਿਆਨ ਵੀ ਲੈ ਲਿਆ ਗਿਆ ਹੈ ਅਤੇ ਜਲਦ ਅਸੀਂ ਦੋਸ਼ੀਆਂ ਦੀ ਭਾਲ ਕਰ ਰਹੇ ਹਾਂ ਉਹਨਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਕੀ ਹੋ ਗਿਆ ਸ਼ਹਿਰ ‘ਚ

htvteam

ਨਾ ਕੋਈ ਡਾਇਟ, ਨਾ ਐਕਸਰਸਾਈਜ਼ 15 ਦਿਨਾਂ ‘ਚ ਢਿੱਡ ਘਟਾਓ

htvteam

ਭਗਵੰਤ ਮਾਨ ਨੇ ਖੁਸ਼ ਕਰਤੇ ਕਿਸਾਨ, ਪੈਸਿਆਂ ਦੇ ਦਿੱਤੇ ਖੁੱਲ੍ਹੇ ਗੱਫ਼ੇ

htvteam

Leave a Comment