ਪਿੰਡ ਦੇ ਹੀ ਮੁੰਡੇ ਨੇ ਆਪਣੇ ਪਿੰਡ ਦੀ ਕੁੜੀ ਨਾਲ ਕਰਵਾਇਆ ਵਿਆਹ
ਸਾਰਾ ਪਿੰਡ ਹੋ ਗਿਆ ਇਕੱਠਾ
ਮੁੰਡੇ ਕੁੜੀ ਨੂੰ ਪਿੰਡ ਵਿੱਚੋਂ ਬਾਹਰ ਕੱਢਣ ਲਈ ਪਾ ਦਿੱਤਾ ਪੰਚਾਇਤ ਨੇ ਮਤਾ
ਪਿੰਡ ਵਿੱਚ ਮੱਚ ਗਈ ਹਾਹਾਕਾਰ ਮੁੰਡੇ ਕੁੜੀ ਨੂੰ ਪਿੰਡ ਵਿੱਚੋਂ ਬਾਹਰ ਕੱਢਣ ਦੀਆਂ ਖਾ ਲਈਆਂ ਕਸਮਾਂ ਜੀ ਹਾਂ ਇਹ ਮਾਮਲਾ ਹੈ ਸੰਗਰੂਰ ਜ਼ਿਲ੍ਹੇ ਦੇ ਪਿੰਡ ਰੋਗਲਾ ਦਾ ਜਿੱਥੇ ਕੁਝ ਸਮਾਂ ਪਹਿਲਾਂ ਇੱਕ ਨੌਜਵਾਨ ਵੱਲੋਂ ਆਪਣੇ ਹੀ ਪਿੰਡ ਦੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਜਿਸ ਨੂੰ ਲੈ ਕੇ ਜਿੱਥੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਇਤਰਾਜ ਜਾਹਿਰ ਕੀਤਾ ਉੱਥੇ ਹੀ ਪਿੰਡ ਵਾਸੀਆਂ ਨੇ ਵੀ ਇਤਰਾਜ਼ ਜਾਹਿਰ ਕੀਤਾ।
ਪਰਿਵਾਰਿਕ ਮੈਂਬਰਾਂ ਦੇ ਇਲਜ਼ਾਮ ਹਨ ਕਿ ਉਕਤ ਲੜਕੀ ਅਤੇ ਲੜਕੇ ਦੇ ਵਿਆਹ ਤੋਂ ਬਾਅਦ ਲੜਕੀ ਦੇ ਮਾਤਾ ਪਿਤਾ ਦੀ ਸਦਮੇ ਵਿੱਚ ਦੋਵਾਂ ਦੀ ਮੌਤ ਹੋ ਗਈ ਅਤੇ ਹੁਣ ਪਿੰਡ ਦੀ ਪੰਚਾਇਤ ਨੇ ਪਿੰਡ ਅੰਦਰ ਵੱਡਾ ਇਕੱਠ ਕਰਕੇ ਪਿੰਡ ਦੀ ਸਹਿਮਤੀ ਦੇ ਨਾਲ ਇੱਕ ਮਤਾ ਪਾਸ ਕਰ ਦਿੱਤਾ ਕਿ ਉਕਤ ਲੜਕਾ ਅਤੇ ਲੜਕੀ ਨੂੰ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਅਤੇ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਨਹੀਂ ਤਾਂ ਫਿਰ ਕੋਈ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਮੌਕੇ ਪੰਚਾਇਤ ਨੇ ਵੀ ਇਹੋ ਪੱਖ ਰੱਖਿਆ ਕਿ ਪ੍ਰਸ਼ਾਸਨ ਇਸ ਮਾਮਲੇ ਵੱਲ ਵਿਸ਼ੇਸ਼ ਧਿਆਨ ਦੇਵੇ ਦੱਸ ਦਈਏ ਕਿ ਉਕਤ ਲੜਕਾ ਪਰਿਵਾਰ ਕੈਮਰੇ ਮੂਹਰੇ ਜਾਂ ਪੰਚਾਇਤ ਮੂਹਰੇ ਆਉਣ ਲਈ ਤਿਆਰ ਨਹੀਂ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
