Htv Punjabi
Punjab Video

ਆਹ ਡਾਂਸਰ ਵੱਡੇ ਵੱਡੇ ਨਸ਼ੇੜੀਆਂ ਦੀ ਬਣ ਗਈ ਉਸਤਾਦ , ਸੁਣੋ live ਕਿਵੇਂ 5 ਹਜ਼ਾਰ ਦੇ ਚਿੱਟੇ ਪਿੱਛੇ ਕਰਗੀ ਧੀ ਦਾ ਸੌਦਾ 

ਗੁਰਦਾਸਪੁਰ : (ਅਵਤਾਰ ਸਿੰਘ) ਤੁਸੀਂ ਅਕਸਰ ਪੜ੍ਹਿਆ ਸੁਣਿਆ ਤੇ ਦੇਖਿਆ ਹੋਵੇਗਾ ਕਿ ਨਸ਼ਾ ਸਾਨੂੰ ਬਰਬਾਦ ਕਰ ਦੇਂਦਾ ਹੈ। ਇਸ ਦਾ ਸੇਵਨ ਨਾ ਸਿਰਫ ਨਸ਼ੇੜੀ ਦੇ ਆਪਣੇ ਸ਼ਰੀਰ ਨੂੰ ਬਲਕਿ ਉਸਦੇ ਪਰਿਵਾਰ ਨੂੰ ਵੀ ਆਰਥਿਕ ਸਮਾਜਿਕ ਤੇ ਮਾਨਸਿਕ ਰੂਪ ‘ਚ ਨੁਕਸਾਨ ਪਹੁੰਚਾਉਂਦਾ ਹੈ। ਇਥੋਂ ਤੱਕ ਕਿ ਇਹ ਲੋਕਾਂ ਦੀਆਂ ਇੱਜਤਾਂ ਤੱਕ ਖ਼ਰਾਬ ਕਰ ਦੇਂਦਾ ਹੈ। ਅਜਿਹੀ ਇੱਕ ਨਹੀਂ ਬਲਕਿ ਸੈਂਕੜੇ ਕਹਾਣੀਆਂ ਤੁਹਾਨੂੰ ਨਸ਼ਾ ਛੁਡਾਊ ਕੇਂਦਰਾਂ ‘ਚ ਆਪਣਾ ਇਲਾਜ ਕਰਵਾ ਰਹੇ ਨਸ਼ੇੜੀਆਂ ਦੇ ਖੁਦ ਮੂੰਹੋਂ ਸੁਣਨ ਨੂੰ ਮਿਲ ਜਾਣਗੀਆਂ।  ਅਜਿਹੀਆਂ ਹੀ ਕੁਝ ਨਵੀਆਂ ਤੇ ਹੌਲਨਾਕ ਕਹਾਣੀਆਂ ਲੈਕੇ ਅੱਜਕਲ੍ਹ ਪੰਜਾਬ ਦੇ ਵੱਖ ਵੱਖ ਨਸ਼ਾ ਛੁਡਾਊ ਕੇਂਦਰਾਂ ‘ਚ ਲੋਕ ਦਾਖ਼ਲ ਹੋ ਰਹੇ ਨੇ।  ਉਹ ਦਾਖ਼ਲ ਹੋ ਰਹੇ ਨੇ ਕਿਉਂਕਿ ਉਨ੍ਹਾਂ ਨੂੰ ਤਾਲਾਬੰਦੀ ਤੇ ਕਰਫਿਊ ਕਾਰਨ ਨਸ਼ਾ ਨਹੀਂ ਮਿਲ ਰਿਹਾ ਤੇ ਮਜਬੂਰੀ ਵਸ਼ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਚ ਦਾਖ਼ਲ ਹੋਣਾ ਪੈ ਰਿਹਾ ਹੈ। ਗੁਰਦਸਪੁਰ ਦਾ ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਵੀ ਅਜਿਹੇ ਨਸ਼ਾ ਛੁਡਾਊ ਕੇਂਦਰਾਂ ਵਿੱਚੋਂ ਇੱਕ ਹੈ। ਜਿਥੋਂ ਬਾਹਰ ਨਿਕਲ ਕੇ ਆਈ ਹੈ ਇੱਕ ਡਾਂਸਰ ਦੀ ਕਹਾਣੀ ਜਿਹੜੀ ਤਾਲਾਬੰਦੀ ਤੇ ਕਰਫਿਊ ਦੀ ਮਾਰੀ ਹੋਈ ਇਥੇ ਦਾਖ਼ਲ ਹੋਈ ਹੈ। ਜਿਹੜੀ ਕਹਿੰਦੀ ਹੈ ਕਿ ਉਹ ਇਸ ਦਲਦਲ ਚ ਫਸਣ ਵਾਲ਼ੀ ਇਕੱਲੀ ਨਹੀਂ ਹੈ ਬਲਕਿ ਉਸ ਜਿਹੀਆਂ ਹੋਰ ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਪੂਰੀ ਤਰ੍ਹਾਂ ਨਸ਼ੇੜੀ ਬਣ ਚੁਕੀਆਂ ਨੇ। ਇਸ ਡਾਂਸਰ ਦਾ ਕਹਿਣਾ ਹੈ ਕਿ ਉਹ ਪਿਛਲੇ ਦੋ ਸਾਲਾਂ ਤੋਂ ਹੈਰੋਇਨ ਦਾ ਨਸ਼ਾ ਲੈ ਰਹੀ ਐ। ਜਿਸ ਚੱਕਰ ਚ ਉਹ ਹੁਣ ਤੱਕ ਲੱਖਾਂ ਰੁਪਏ ਬਰਬਾਦ ਕਰ ਚੁਕੀ ਐ।
ਇੱਥੇ ਇਹ ਡਾਂਸਰ ਆਪਣੇ ਨਾਲ ਕੰਮ ਕਰਦੀ ਇੱਕ ਅਜਿਹੀ ਸਾਥਣ ਦੀ ਕਹਾਣੀ ਦੱਸਦੀ ਹੈ ਜਿਸ ਨੇ ਨਸ਼ੇ ਕਾਰਨ ਆਪਣੀ 5 ਦਿਨਾਂ ਦੀ ਕੁੜੀ ਨੂੰ ਹੀ ਪੰਜ ਹਾਜ਼ਰ ‘ਚ ਵੇਚ ਦਿੱਤਾ ਸੀ। ਇਹ ਡਾਂਸਰ ਕਹਿੰਦੀ ਹੈ ਕਿ ਉਹ ਪਿਛਲੇ 20 ਦਿਨਾਂ ਤੋਂ ਇਥੇ ਦਾਖ਼ਲ ਹੈ ਤੇ ਉਸ ਨੂੰ ਇੰਝ ਲੱਗਦਾ ਹੈ ਜਿਵੇਂ ਉਸ ਦੀ ਜ਼ਿੰਦਗੀ ਬਦਲ ਗਈ ਹੋਵੇ।
ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…

Related posts

ਮਸ਼ੂਕ ਨੂੰ ਮਿਲਣ ਆਇਆ ਸੀ ਆਸ਼ਿਕ, ਪਤੀ ਨੇ ਦੇਖ ਲਿਆ, ਫੇਰ ਦੇਖੋ ਕਿ ਖੇਡਿਆ ਖ਼ਤਰਨਾਕ ਖੇਡ੍ਹ

Htv Punjabi

ਆਹ ਦੋ ਮੁੰਡੇ ਗੁਦਾਮ ਪਿੱਛੇ ਕਰ ਰਹੇ ਪੁੱਠਾ ਕੰਮ ਉਪਰੋਂ ਬਣ ਗਈ ਵੀਡੀਓ

htvteam

ਹੋਸਟਲ ਦੇ ਬੰਦ ਕਮਰੇ ‘ਚ ਇੰਜੀਨੀਅਰ ਮੁੰਡੇ ਨੇ ਕੀਤਾ ਅਜਿਹਾ ਕੰਮ

htvteam

Leave a Comment