ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਤੇ ਬੋਲੇ ਢਾਬਾ ਮਾਲਕ
ਕਿਹਾ ਲੱਕੜ ਅਤੇ ਕੋਲੇ ਤੇ ਕਰਨਾ ਪਵੇਗਾ ਕੰਮ
ਅੱਜ ਤੱਕ ਦਾ ਹੈ ਉਹਨਾਂ ਕੋਲ ਸਟੋਕ
ਰੋਜਾਨਾ ਇੱਕ ਤੋਂ ਦੋ ਸਿਲੰਡਰ ਦੀ ਹੁੰਦੀ ਸੀ ਖਪਤ
ਮਿਡਲ ਈਸਟ ਵਿੱਚ ਹੋ ਰਹੀ ਜੰਗ ਦਾ ਦੱਸਿਆ ਕਾਰਨ
ਲੋਕਾਂ ਦੀ ਜੇਬ ਤੇ ਵੀ ਪੈ ਸਕਦਾ ਵੱਡਾ ਅਸਰ
ਇਰਾਨ ਇਜਰਾਇਲ ਜੰਗ ਵਿਚਾਲੇ ਇਸਦਾ ਅਸਰ ਭਾਰਤ ਤੇ ਵੀ ਵੇਖਣ ਨੂੰ ਮਿਲ ਰਿਹਾ ਹੈ ਉਧਰ ਕਮਰਸ਼ੀਅਲ ਸਿਲੰਡਰਾਂ ਦੀ ਡਿਮਾਂਡ ਸਪਲਾਈ ਬੰਦ ਹੋਣ ਤੇ ਲੁਧਿਆਣਾ ਦੇ ਢਾਬਾ ਮਾਲਕ ਨੇ ਸਾਡੀ ਟੀਮ ਨਾਲ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਕਮਰਸ਼ੀਅਲ ਸਿਲੰਡਰਾਂ ਦੀ ਡਿਮਾਂਡ ਸਪਲਾਈ ਬੰਦ ਹੋ ਚੁੱਕੀ ਹੈ ਜਿਸ ਕਾਰਨ ਉਹਨਾਂ ਨੂੰ ਗੈਸ ਏਜੰਸੀਆਂ ਵੱਲੋਂ ਦੱਸ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਉਹ 19 ਕਿਲੋ ਦੇ ਰੋਜਾਨਾ ਇੱਕ ਤੋਂ ਦੋ ਸਿਲੰਡਰ ਖਪਤ ਵਿਚ ਲਿਆਉਂਦੇ ਨੇ ਪਰ ਹੁਣ ਜੇਕਰ ਸਿਲੰਡਰ ਨਹੀਂ ਮਿਲਦੇ ਤਾਂ ਉਹਨਾਂ ਨੂੰ ਲੱਕੜ ਅਤੇ ਕੋਇਲੇ ਦੇ ਨਾਲ ਹੀ ਕੰਮ ਚਲਾਉਣਾ ਪਵੇਗਾ ਉਹਨਾਂ ਕਿਹਾ ਕਿ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਤੇ ਪੈ ਸਕਦਾ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਵਿਸ਼ੇਸ਼ ਕਰ ਲੋਕਾਂ ਦੇ ਧਿਆਨ ਨੂੰ ਰੱਖਦੇ ਸਲੰਡਰਾਂ ਦੀ ਖਪਤ ਹੁੰਦੀ ਸੀ ਕਿਉਂਕਿ ਕੋਇਲਾ ਅਤੇ ਲੱਕੜ ਦੇ ਨਾਲ ਧੂਆਂ ਹੁੰਦਾ ਹੈ। ਜਿਸ ਕਾਰਨ ਉਹਨਾਂ ਨੂੰ ਮੁਸ਼ਕਿਲ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
