ਐਨਕ ਖਰੀਦਣ ਆਏ ਸ਼ਖਸ ਦੀ ਨਿਕਲੀ ਲਾਟਰੀ
3 ਕਰੋੜ ਦੀ ਲੱਗੀ ਲਾਟਰੀ
ਖੁੱਲ ਗਈ ਕਿਸਮਤ
ਕਿਹਾ ਚੰਗੇ ਕੰਮਾਂ ਤੇ ਲਾਵਾਂਗੇ ਪੈਸੇ
ਪੰਜਾਬ ਦੇ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਰਹਿਣ ਵਾਲੇ ਇੱਕ ਸ਼ਖਸ ਦੀ 3 ਕਰੋੜ ਦੀ ਲਾਟਰੀ ਲੱਗ ਗਈ ਹੈ। ਉਸ ਨੇ ਪਾਤੜਾਂ ਤੋਂ ਇਹ ਟਿਕਟ ਖਦੀਦੀ ਸੀ, ਦਰਅਸਲ ਮਹਿੰਦਰ ਸਿੰਘ ਗੁੜਗਾਓ ਤੋਂ ਮੰਦਿਰ ਚ ਨਤਮਸਤਕ ਹੋਕੇ ਆ ਰਹੇ ਸਨ ਜਦੋਂ ਉਨ੍ਹਾਂ ਨੇ ਐਨਕ ਲੈਣ ਲਈ ਪਾਤੜਾਂ ਦੇ ਬਾਜ਼ਾਰ ਦੇ ਵਿੱਚ ਰੁਕੇ ਤਾਂ ਲਾਟਰੀ ਦਾ ਸਟਾਲ ਦੇਖ ਕੇ ਉਥੋਂ ਲਾਟਰੀ ਖਰੀਦ ਲਈ। ਅਤੇ ਉਹਨਾਂ ਨੂੰ ਪਹਿਲਾਂ ਬੰਪਰ ਨਿਕਲ ਆਇਆ ਉਹਨਾਂ ਦਾ ਟਿਕਟ ਨੰਬਰ 736121 ਨੂੰ ਇਹ ਇਨਾਮ ਨਿਕਲਿਆ ਹੈ।
ਮਹਾ ਸ਼ਿਵਰਾਤਰੀ ਬੰਪਰ 2026 ਉਹਨਾਂ ਵੱਲੋਂ ਪਾਇਆ ਗਿਆ ਸੀ। ਅੱਜ ਲੁਧਿਆਣਾ ਦੇ ਵਿੱਚ ਡੀਅਰ ਲਾਟਰੀ ਡਿਸਟਰੀਬਿਊਟਰ ਵੱਲੋਂ ਉਹਨਾਂ ਦਾ ਅੱਜ ਸਨਮਾਨ ਕੀਤਾ ਗਿਆ ਇਸ ਦੌਰਾਨ ਪਰਿਵਾਰ ਨੇ ਖੁਸ਼ੀ ਸਾਂਝੀ ਕੀਤੀ, ਪਹਿਲਾ ਇਨਾਮ ਜਿੱਤਣ ਵਾਲੇ ਮਹਿੰਦਰ ਸਿੰਘ ਨੇ ਕਿਹਾ ਕਿ ਉਹ ਚੰਗੇ ਕੰਮਾਂ ਤੇ ਪੈਸੇ ਲਾਉਣਗੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਵਰਕਸ਼ਾਪ ਹੈ ਉਥੋਂ ਹੀ ਉਹ ਆਪਣੀ ਰੋਜ਼ੀ ਰੋਟੀ ਚਲਾਉਂਦੇ ਨੇ। ਉਹਨਾਂ ਕਿਹਾ ਕਿ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਨੂੰ ਪਹਿਲਾਂ ਇਨਾਮ ਨਿਕਲ ਆਵੇਗਾ।
ਹੁਣ ਉਹ ਇਹਨਾਂ ਪੈਸਿਆਂ ਨੂੰ ਚੰਗੇ ਕੰਮਾਂ ਵੱਲ ਲਾਉਣਗੇ। ਸਮਾਜ ਸੇਵਾ ਦੇ ਕੰਮ ਵੀ ਕਰਨਗੇ। ਇਸ ਦੌਰਾਨ ਲੁਧਿਆਣਾ ਦੀ ਮੁੱਖ ਡਿਸਟਰੀਬਿਊਟਰ ਨੇ ਵੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਅਸੀਂ ਦੋ ਪੰਜਾਬ ਦੇ ਨਿਵਾਸੀਆਂ ਨੂੰ ਕਰੋੜਪਤੀ ਬਣਾਇਆ ਹੈ ਉਹਨਾਂ ਦੱਸਿਆ ਕਿ ਇਹ ਨਾਗਾਲੈਂਡ ਸਟੇਟ ਲਾਟਰੀ ਬੰਪਰ ਸੀ ਜੋ ਕਿ ਡੀਅਰ ਮਹਾ ਸ਼ਿਵਰਾਤਰੀ ਦੇ ਨਾਂ ਤੇ ਪਾਇਆ ਗਿਆ ਸੀ ਅਤੇ ਬੀਤੇ ਦਿਨ ਹੀ ਇਸਦਾ ਡਰਾਅ ਨਿਕਲਿਆ ਜਿਸ ਵਿੱਚ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਮਹਿੰਦਰ ਨੂੰ 3 ਕਰੋੜ ਦਾ ਇਨਾਮ ਨਿਕਲਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
