ਤੇਲੰਗਾਨਾ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਬਾਰਿਸ਼ ਹੋ ਰਹੀ ਹੈ। ਰਾਜਧਾਨੀ ਹੈਦਰਾਬਾਦ ‘ਚ ਬੀਤੇ 24 ਘੰਟਿਆਂ ‘ਚ ਇੱਥੇ 20 ਸੈ:ਮੀ ਬਾਰਿਸ਼ ਹੋਈ। ਇਸ ਦੇ ਬਾਅਦ ਸ਼ਹਿਰ ਦੀਆਂ ਸੜਕਾਂ ‘ਤੇ ਪਾਣੀ ਭਰ ਗਿਆ। ਕਈ ਗੱਡੀਆਂ ਪਾਣੀ ਦੇ ਤੇਜ਼ ਬਹਾਅ ‘ਚ ਵਹਿ ਗਈਆਂ। ਸ਼ਹਿਰ ਦੇ ਬੰਡਲਗੁੜਾ ਇਲਾਕੇ ‘ਚ ਇਕ ਘਰ ‘ਤੇ ਪੱਥਰ ਡਿੱਗਣ ਨਾਲ ਇੱਥੇ 2 ਮਹੀਨੇ ਦੀ ਬੱਚੀ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਜ਼ਖਮੀ ਹੋ ਗਏ। ਲੋਕਾਂ ਦੀ ਮਦਦ ਦੇ ਲਈ ਪੁਲਿਸ ਪ੍ਰਸਾਸ਼ਨ ਨੂੰ ਅਲਟਰ ‘ਤੇ ਰੱਖਿਆ ਗਿਆ ਹੈ। ਉੱਥੇ ਹੀ ਓਡੀਸ਼ਾ ‘ਚ ਵੀ ਭਾਰੀ ਬਾਰਿਸ਼ ਹੋਈ। .
ਮੌਸਮ ਵਿਭਾਗ ਦੇ ਅਨੁਸਾਰ ਬੰਗਾਲ ਦੀ ਖਾੜੀ ‘ਚ ਘੱਟ ਦਬਾਅ ਪੈਦਾ ਹੋਣ ਦੇ ਕਾਰਨ ਤੇਲੰਗਾਨਾ ਅਤੇ ਓਡੀਸ਼ਾ ਦੇ ਕਈ ਜ਼ਿਲ੍ਹਿਆ ‘ਚ ਭਾਰੀ ਬਾਰਿਸ਼ ਹੋ ਰਹੀ ਹੈ। ਗ੍ਰੇਟਰ ਹੈਦਰਾਬਾਦ ਮਿਂਊਸੀਪਲ ਕਾਰਪੋਰੇਸ਼ਨ ਨੇ ਟਵੀਟ ਕੀਤਾ, ਐਲਬੀ ਨਗਰ ‘ਚ 25 ਸੇ:ਮੀ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਬਾਰਿਸ਼ ਕੁਝ ਘੰਟਿਆਂ ਹੋਰ ਜਾਰੀ ਰਿਹ ਸਕਦੀ ਹੈ। ਲੋਕਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਆਪਣੇ ਘਰਾਂ ਵਿਚ ਹੀ ਰਹਿਣ।
ਤੇਲੰਗਾਨਾ ਦੇ ਪ੍ਰਧਾਨ ਸੋਮੇਸ਼ ਕੁਮਾਰ ਨੇ ਸਾਰੇ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਅਲਰਟ ‘ਤੇ ਰਖਣ ਦਾ ਆਰਡਰ ਦਿੱਤਾ ਹੈ। ਉਹਨਾਂ ਨੇ ਸਾਰੀ ਕਲੈਕਟਰ ਪੁਲਿਸ ਕਮਿਸ਼ਨਰ ਐੱਸਪੀ ਅਤੇ ਹੋਰਾਂ ਨੂੰ ਵੀ ਅਲਰਟ ‘ਤੇ ਰਹਿਣ ਲਈ ਕਿਹਾ ਹੈ।