ਪਿੰਡ ਭੁੱਲੇਚੱਕ ਕਲੋਨੀ ਵਿੱਚ ਹੋਇਆ ਹੰਗਾਮਾ
ਵਿਅਕਤੀ ਨੇ ਕ੍ਰਿਸਚਨ ਭਾਈਚਾਰੇ ਨੂੰ ਕਬਰ ਚ ਮੁਰਦਾ ਦਫਨਾਉਣ ਤੋਂ ਰੋਕਿਆ
ਭਖਿਆ ਮਾਮਲਾ ਮੋਕੇ ਤੇ ਪਹੁੰਚੀ ਪੁਲਿਸ
ਗੁਰਦਾਸਪੁਰ ਦੇ ਪਿੰਡ ਭੁੱਲੇਚੱਕ ਕਲੋਨੀ ਵਿੱਚ ਉਸ ਸਮੇਂ ਮਾਮਲਾ ਭੱਖ ਗਿਆ ਜਦੋਂ ਕ੍ਰਿਸਚਨ ਭਾਈਚਾਰੇ ਨਾਲ ਸੰਬੰਧਿਤ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਪਰੀਵਾਰ ਉਸ ਨੂੰ ਕਬਰ ਵਿੱਚ ਦਫਨਾਉਣ ਗਿਆ ਤਾਂ ਕਬਰਾਂ ਦੇ ਨੇੜੇ ਹੀ ਰਹਿੰਦੇ ਇੱਕ ਵਿਅਕਤੀ ਨੇ ਮੁਰਦਾ ਦਫਨਾਉਣ ਤੋਂ ਪਰੀਵਾਰ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਇਹ ਉਸਦੀ ਪਰਸਨਲ ਜਮੀਨ ਹੈ ਅਤੇ ਇਸ ਦਾ ਮਾਨਯੋਗ ਅਦਾਲਤ ਵਿੱਚ ਕੇਸ ਲੱਗਾ ਹੋਇਆ ਹੈ। ਇਸ ਲਈ ਉਹ ਮੁਰਦਾ ਨਹੀਂ ਦਫਨਾਉਣ ਦੇਵੇਗਾ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕ੍ਰਿਸ਼ਚਨ ਭਾਈਚਾਰੇ ਨਾਲ ਸੰਬੰਧਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਕਿਸੇ ਬਜ਼ੁਰਗ ਦੀ ਮੌਤ ਹੋ ਗਈ ਸੀ ਜਦੋਂ ਉਹ ਕਲੋਨੀ ਵਿੱਚ ਬਣੇ ਕਬਰਿਸਤਾਨ ਵਿੱਚ ਆਪਣੇ ਮੁਰਦੇ ਨੂੰ ਦਫਨਾਉਣ ਦੇ ਲਈ ਆਏ ਤਾਂ ਨੇੜੇ ਰਹਿੰਦੇ ਇੱਕ ਵਿਅਕਤੀ ਨੇ ਮੁਰਦਾ ਦਫਨਾਉਣ ਤੋਂ ਉਹਨਾਂ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਇਹ ਜਗ੍ਹਾ ਉਸਦੀ ਹੈ ਜਦ ਕਿ ਪਿੰਡ ਦੀਆਂ ਤਿੰਨ ਪੰਚਾਇਤਾਂ ਨੇ ਮਿਲ ਕੇ ਕ੍ਰਿਸਚਨ ਭਾਈਚਾਰੇ ਨੂੰ ਕਬਰਾਂ ਲਈ ਇਹ ਜਗ੍ਹਾ ਦਿੱਤੀ ਸੀ ਉਹਨਾਂ ਕਿਹਾ ਕਿ ਇਹ ਵਿਅਕਤੀ ਜਾਣਬੁਝ ਕੇ ਉਹਨਾਂ ਨੂੰ ਰੋਕ ਰਿਹਾ ਹੈ ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਇੱਥੇ ਮੁਰਦਾ ਨਾ ਦਫਨਾਉਣ ਨਾ ਦਿੱਤਾ ਗਿਆ ਤਾਂ ਉਹ ਲਾਸ਼ ਨੂੰ ਸੜਕ ਤੇ ਰੱਖ ਕੇ ਰੋਸ਼ ਪ੍ਰਦਰਸ਼ਨ ਕਰਨਗੇ
ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਹੈ ਦੋਨਾਂ ਦੇ ਨਾਲ ਗੱਲਬਾਤ ਸੁਣ ਕੇ ਮਸਲੇ ਨੂੰ ਹੱਲ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
