ਕਬੱਡੀ ਖਿਡਾਰੀ ਦੀ ਸਿਵਿਲ ਹਸਪਤਾਲ ਚ ਰੱਖੀ ਡੈਡ ਬਾਡੀ ਨੂੰ ਕੀਤਾ ਸ਼ਿਫਟ
,ਕਬੱਡੀ ਖਿਡਾਰੀ ਕਤਲ ਮਾਮਲੇ ਚ ਕੁਝ ਨੌਜਵਾਨਾਂ ਖਿਲਾਫ ਮਾਮਲਾ ਦਰਜ
ਕਿਹਾ ਮਾਮਲਾ ਸ਼ੱਕ ਦੇ ਘੇਰੇ ਚ: SSP
ਜਿੰਮੇਵਾਰੀ ਲੈਣ ਵਾਲੀ ਵਾਇਰਲ ਪੋਸਟ ਤੇ ਵੀ ਬੋਲੇ ਐਸਐਸਪੀ ਜਗਰਾਉਂ
ਜਗਰਾਉਂ ਚ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਕਤਲ ਮਾਮਲੇ ਚ ਬੇਸ਼ੱਕ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਪਰ ਦੂਸਰੇ ਪਾਸੇ ਉਸਦੀ ਡੈਡ ਬਾਡੀ ਨੂੰ ਸਿਵਲ ਹਸਪਤਾਲ ਜਗਰਾਉਂ ਤੋਂ ਸ਼ਿਫਟ ਕਰ ਦਿੱਤਾ ਗਿਆ ਹੈ। ਅਤੇ ਉਸ ਨੂੰ ਸੰਸਥਾ ਵੱਲੋਂ ਬਣਾਈ ਗਈ ਫਰਿੱਜ ਦੀ ਮੋਰਚਰੀ ਵਿੱਚ ਰੱਖਿਆ ਜਾਵੇਗਾ ਹਾਲਾਂਕਿ ਉਸਦੀ ਭੈਣ ਇੰਗਲੈਂਡ ਵਿੱਚ ਰਹਿੰਦੀ ਹੈ ਜਿਸ ਦਾ ਇੰਤਜ਼ਾਰ ਕੀਤਾ ਜਾਵੇਗਾ ਪਰ ਪਰਿਵਾਰਿਕ ਮੈਂਬਰ ਇਸ ਘਟਨਾ ਨੂੰ ਲੈ ਕੇ ਚਿੰਤਤ ਨੇ। ਜਿਨਾਂ ਦੋਸਤਾਂ ਵੱਲੋਂ ਉਸ ਨੂੰ ਕੱਪੜੇ ਬਦਲਾਉਣ ਦੇ ਬਹਾਨੇ ਲਿਆਂਦਾ ਗਿਆ ਹੈ ਉਹਨਾਂ ਵੱਲੋਂ ਹੀ ਇਸ ਸਾਜਿਸ਼ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਸਾਰਾ ਸੱਚ ਸਾਹਮਣੇ ਲਿਆਵੇ ਅਤੇ ਜਲਦ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਹੋਵੇ।
ਉਧਰ ਪੁਲਿਸ ਨੇ ਵੀ ਇਸ ਮਾਮਲੇ ਵਿੱਚ ਜਲਦ ਵੱਡਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਹੈ ਉਧਰ ਐਸਐਸਪੀ ਅੰਕੁਰ ਗੁਪਤਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜ਼ਿਕਰ ਕੀਤਾ ਕਿ ਕੁਝ ਨੌਜਵਾਨ ਆਈਡੈਂਟੀਫਾਈ ਕੀਤੇ ਗਏ ਨੇ ਜਿਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਫਿਲਹਾਲ ਇਸ ਘਟਨਾ ਵਿੱਚ ਪੁਲਿਸ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਪਰ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਜੋ ਸੋਸ਼ਲ ਮੀਡੀਆ ਤੇ ਗੈਂਗਸਟਰਾਂ ਵਾਲੇ ਲਿੰਕ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਉਸ ਨਾਲ ਇਸ ਘਟਨਾ ਦਾ ਕੋਈ ਵੀ ਸੰਬੰਧ ਨਹੀਂ ਹੈ ਉਹਨਾਂ ਕਿਹਾ ਕਿ ਇਸ ਪੋਸਟ ਨੂੰ ਵੀ ਡਿਲੀਟ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਮਾਮਲਾ ਫਿਲਹਾਲ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਸਾਥੀ ਦੋਸਤਾਂ ਸਮੇਤ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜੋ ਮੁਢਲੀ ਜਾਣਕਾਰੀ ਦੇ ਮੁਤਾਬਿਕ ਆਪਸੀ ਰੰਜਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਕਿਉਂਕਿ ਆਰੋਪੀ ਵੀ ਉਸੇ ਜਗ੍ਹਾ ਤੇ ਹਸਪਤਾਲ ਆਏ ਸੀ ਅਤੇ ਇਹਨਾਂ ਦੀ ਗੱਡੀ ਲੱਗਣ ਕਾਰਨ ਇਹ ਸਾਰਾ ਵਿਵਾਦ ਹੋਇਆ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
