ਬਹੁਤ ਸਾਰੇ ਮਰਦ ਜਿਣਸੀ ਸ਼ਕਤੀ ਵਧਾਉਣਾ ਚਾਹੁੰਦੇ ਹਨ ਪਰ ਕਈ ਵਾਰ ਉਹ ਨੀਮ-ਹਕੀਮ ਦੇ ਜਾਲ ਵਿੱਚ ਫਸ ਜਾਂਦੇ ਹਨ, ਜੋ ਸਰੀਰ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਜਿਣਸੀ ਸ਼ਕਤੀ ਵਧਾਉਣ ਲਈ ਦਵਾਈਆਂ ਦੀ ਵਰਤੋਂ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਲੰਬਾ ਸਮਾਂ ਇਸਤੇਮਾਲ ਕਰਨ ਨਾਲ ਫਾਇਦੇ ਦੀ ਬਜਾਏ ਇਹ ਨੁਕਸਾਨ ਕਰਦੀਆਂ ਹਨ।
ਇਨ੍ਹਾਂ ਦਵਾਈਆਂ ਦੀ ਵਰਤੋਂ ਨਾਲ ਸਰੀਰ ਨੂੰ ਨੁਕਸਾਨ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗਣ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਲਈ ਜਿਣਸੀ ਸ਼ਕਤੀ ਵਧਾਉਣ ਲਈ ਕੁਦਰਤੀ ਉਪਚਾਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਉਪਾਅ ਕਰਨ ਨਾਲ ਸਰੀਰ ਨੂੰ ਨੁਕਸਾਨ ਨਹੀਂ ਹੋਵੇਗਾ ਤੇ ਜਿਣਸੀ ਸ਼ਕਤੀ ਵੀ ਵਧੇਗੀ। ਜਿਣਸੀ ਸ਼ਕਤੀ ਘੱਟ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਤਣਾਅ, ਮਾੜੀ ਜੀਵਨ ਸ਼ੈਲੀ ਤੇ ਪੌਸ਼ਟਿਕ ਤੱਤਾਂ ਦੀ ਕਮੀ। ਜਿਣਸੀ ਸ਼ਕਤੀ ਘੱਟ ਹੋਣ ਕਾਰਨ ਪਾਰਟਨਰ ਨਾਲ ਰਿਸ਼ਤੇ ਵਿੱਚ ਦੂਰੀ ਆ ਸਕਦੀ ਹੈ। ਅਜਿਹੇ ‘ਚ ਜਿਣਸੀ ਸ਼ਕਤੀ ਵਧਾਉਣ ਲਈ ਕੁਦਰਤੀ ਨੁਸਖਿਆਂ ਨੂੰ ਅਜ਼ਮਾਓ।
ਤਣਾਅ ਤੋਂ ਦੂਰ ਰਹੋ
ਜੇਕਰ ਤੁਸੀਂ ਆਪਣੀ ਜਿਣਸੀ ਸ਼ਕਤੀ ਵਧਾਉਣਾ ਚਾਹੁੰਦੇ ਹੋ ਤਾਂ ਤਣਾਅ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ। ਬਹੁਤ ਜ਼ਿਆਦਾ ਤਣਾਅ ਲੈਣ ਨਾਲ ਪ੍ਰਦਰਸ਼ਨ ਪ੍ਰਭਾਵਿਤ ਹੁੰਦਾ ਹੈ। ਕਈ ਵਾਰ ਤਣਾਅ ਨਾਲ ਮਨ ਸਥਿਰ ਨਹੀਂ ਹੁੰਦਾ। ਇਸ ਕਾਰਨ ਜਿਣਸੀ ਸ਼ਕਤੀ ਵਿੱਚ ਕਮੀ ਦੇ ਨਾਲ-ਨਾਲ ਉਤੇਜਨਾ ਵਿੱਚ ਵੀ ਕਮੀ ਆਉਂਦੀ ਹੈ ਤੇ ਔਰਗੈਜ਼ਮ ਵੀ ਨਹੀਂ ਮਿਲ ਪਾਉਂਦਾ
ਪਿਆਜ
ਪਿਆਜ਼ ਦੇ ਸੇਵਨ ਨਾਲ ਵੀ ਜਿਣਸੀ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ। ਇਸ ਦਾ ਸੇਵਨ ਕਰਨ ਲਈ ਸਫੈਦ ਪਿਆਜ਼ ਨੂੰ ਕੱਟੋ ਤੇ ਮੱਖਣ ਵਿੱਚ ਭੁੰਨ ਲਓ। ਹੁਣ ਰੋਜ਼ਾਨਾ ਇਸ ਤਲੇ ਹੋਏ ਪਿਆਜ਼ ਦਾ ਇੱਕ ਚਮਚ ਖਾਓ। ਇਸ ਨੂੰ ਖਾਣ ਨਾਲ ਸਮੇਂ ਤੋਂ ਸ਼ੀਘਰਪਤਣ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਜਿਣਸੀ ਸ਼ਕਤੀ ਵੀ ਵਧਦੀ ਹੈ।
ਲਸਣ ਦੀ ਵਰਤੋਂ ਨਾਲ ਵੀ ਜਿਣਸੀ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ। ਲਸਣ ਸਰੀਰ ‘ਚ ਉਤੇਜਨਾ ਵਧਾਉਣ ਦੇ ਨਾਲ-ਨਾਲ ਜਿਣਸੀ ਸ਼ਕਤੀ ਵੀ ਵਧਾਉਂਦਾ ਹੈ। ਇਸ ਦਾ ਸੇਵਨ ਕਰਨ ਲਈ ਰੋਜ਼ਾਨਾ ਇਸ ਦੀਆਂ ਕਲੀਆਂ ਦਾ ਸੇਵਨ ਕਰੋ। ਲਸਣ ਵਿੱਚ ਐਂਟੀਬੈਕਟੀਰੀਅਲ ਤੇ ਐਂਟੀਵਾਇਰਲ ਗੁਣ ਹੁੰਦੇ ਹਨ, ਜੋ ਇਮਿਊਨਿਟੀ ਨੂੰ ਵੀ ਵਧਾਉਂਦੇ ਹਨ। ਲਸਣ ਦੇ ਸੇਵਨ ਨਾਲ ਜਿਣਸੀ ਸਬੰਧ ਦਾ ਸਮਾਂ ਵੀ ਵਧਦਾ ਹੈ।
ਬਦਾਮ
ਬਦਾਮ ਸਰੀਰ ਲਈ ਫਾਇਦੇਮੰਦ ਹੁੰਦਾ ਹੈ। ਬਦਾਮ ਜਿਣਸੀ ਸ਼ਕਤੀ ਨੂੰ ਵਧਾਉਂਦਾ ਹੈ। ਬਦਾਮ ਖਾਣ ਨਾਲ ਜਣਨ ਸ਼ਕਤੀ ਵੀ ਵਧਦੀ ਹੈ। ਇਸ ‘ਚ ਮੌਜੂਦ ਸੇਲੇਨੀਅਮ, ਜ਼ਿੰਕ ਤੇ ਵਿਟਾਮਿਨ ਈ ਜਿਣਸੀ ਸ਼ਕਤੀ ਨੂੰ ਵਧਾਉਂਦੇ ਹਨ। ਦਿਨ ਵਿੱਚ 4 ਤੋਂ 5 ਬਦਾਮ ਦੀਆਂ ਗਿਰੀਆਂ ਨੂੰ ਭਿਓ ਕੇ ਜਾਂ ਸੁੱਕੇ ਹੀ ਖਾਓ।
ਡਾਰਕ ਚਾਕਲੇਟ
ਚਾਕਲੇਟ ਖਾਣਾ ਹਰ ਕੋਈ ਪਸੰਦ ਕਰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਸੇਵਨ ਨਾਲ ਜਿਣਸੀ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ। ਡਾਰਕ ਚਾਕਲੇਟ ‘ਚ ਐਂਡੋਰਫਿਨ ਤੱਤ ਪਾਇਆ ਜਾਂਦਾ ਹੈ, ਜੋ ਜਿਣਸੀ ਸ਼ਕਤੀ ਵਧਾਉਂਦਾ ਹੈ ਤੇ ਸਰੀਰ ‘ਚ ਉਤੇਜਨਾ ਵੀ ਵਧਾਉਂਦਾ ਹੈ।,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….