ਮਾਮਲਾ ਹੈ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਢੋਟੀਆਂ ਦਾ, ਜਿੱਥੇ ਦੇ ਰਹਿਣ ਵਾਲੇ ਰਣਜੀਤ ਸਿੰਘ ਰਾਣਾ ਨਾਂ ਦੇ ਕਿਸਾਨ ਨੂੰ ਮਾਲੀ ਤੰਗਹਾਲੀ ਦੇ ਚਲਦਿਆਂ ਘਰ ਦਾ ਗੁਜ਼ਾਰਾ ਚਲਾਉਣ ਔਖਾ ਹੋਇਆ ਪਿਆ ਸੀ | ਅੱਤ ਦਾ ਕਰਜ਼ਾ ਤੇ ਉੱਤੋਂ ਬੇਰੋਜ਼ਗਾਰ ਦੋ ਨੌਜਵਾਨ ਪੁੱਤਾਂ ਦਾ ਦਰਦ ਉਸਤੋਂ ਦੇਖ ਨਹੀਂ ਸੀ ਹੋ ਰਿਹਾ | ਦਿਨ ਰਾਤ ਰਣਜੀਤ ਸਿੰਘ ਨੂੰ ਫ਼ਿਰਾਕ ਘੁੰਨ ਬਣ ਕੇ ਖਾਣ ਲੱਗ ਪਿਆ | ਇਸ ਸਭ ਤੋਂ ਦੁਖੀ ਹੋ ਉਸਨੇ ਜੋ ਫੈਸਲਾ ਲਿਆ ਉਸਨੂੰ ਦੇਖ ਪੂਰਾ ਪਿੰਡ ਹੈਰਾਨ ਹੋ ਰਿਹਾ ਹੈ |

