ਸੂਬੇ ‘ਚ ਸ਼ਨੀਵਾਰ ਨੂੰ 1563 ਨਵੇਂ ਮਰੀਜ਼ ਮਿਲੇ ਹਨ ਅਤੇ 60 ਮੌਤਾਂ ਦੀ ਗਿਣਤੀ ਦਰਜ ਕੀਤੀ ਗਈ। 24 ਘੰਟਿਆਂ ‘ਚ 1306 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ। ਕੁੱਲ ਕਰੋਨਾ ਸ਼ਿਕਾਰ ਮਰੀਜ਼ਾਂ ਦਾ ਅੰਕੜਾ 62,990 ਅਤੇ ਮਰਨ ਵਾਲਿਆਂ ਦੀ ਸੰਖਿਆ 1815 ਹੋ ਗਈ ਹੈ। 45,010 ਮਰੀਜ਼ ਜਾਣੀ ਕੇ 71% ਠੀਕ ਹੋ ਚੁੱਕੇ ਹਨ। 16,165 ਦਾ ਇਲਾਜ ਚੱਲ ਰਿਹਾ ਹੈ। ਇਸ ‘ਚ 507 ਮਰੀਜ਼ ਆਕਸੀਜਨ ਅਤੇ 85 ਮਰੀਜ ਵੇਂਟੀਲੇਟਰ ‘ਤੇ ਹਨ। 3 ਜ਼ਿਲਿ੍ਹਆਂ ‘ਚ ਡੈੱਟ ਰੇਟ 4% ਤੋਂ ਪਾਰ ਹੋ ਗਈ ਹੈ। ਡੈੱਟ ਰੇਟ ‘ਚ ਅੰਮਿ੍ਰਤਸਰ ਪਹਿਲਾਂ, ਕਪੂਰਥਲਾ ਦੂਸਰੇ ਅਤੇ ਲੁਧਿਆਣਾ ਤੀਸਰੇ ਨੰਬਰ ਤੇ ਹਨ।

ਕੱੁਲ ਐਕਟਿਵ ਮਰੀਜ਼ਾਂ ਦੀ ਗਿਣਤੀ 16,165 ਹੈ ਜਿਸ ‘ਚ ਸਭ ਤੋਂ ਜਿਆਦਾ ਜਲੰਧਰ ‘ਚ 2574 ਯਾਨੀ 15% ਮਰੀਜ਼ ਹਨ। 2146 ਮਰੀਜ਼ਾਂ ਨੇ ਨਾਲ ਮੁਹਾਲੀ ਦੂਸਰੇ ਨੰਬਰ ‘ਤੇ ਹੈ। ਮੌਤਾਂ ਦੇ ਮਾਮਲੇ ‘ਚ ਲੁਧਿਆਣਾ (487) ਪਹਿਲੇ, ਜਲੰਧਰ (199) ਅਤੇ ਅੰਮਿ੍ਰਤਸਰ (194) ਤੀਸਰੇ ਸਥਾਨ ‘ਤੇ ਹੈ। ਰਿਕਵਰੀ ਰੇਟ ‘ਚ ਸੰਗਰੂਰ (85%) ਦੇ ਨਾਲ ਪਹਿਲੇ ਸਥਾਨ ‘ਤੇ ਹੈ। ਫਤਿਹਗੜ੍ਹ ਸਾਹਿਬ (84.4%) ਦੂਸਰੇ ਅਤੇ ਨਵਾਂਸ਼ਹਿਰ (80.1%) ਦੇ ਨਾਲ ਤੀਸਰੇ ਸਥਾਨ ‘ਤੇ ਹੈ।

ਸੂਬੇ ‘ਚ ਹਾਲੇ ਤੱਕ 11,68,106 ਸ਼ੱਕੀਆਂ ਦੇ ਸੈਂਪਲ ਲਏ ਗਏ ਹਨ। ਸ਼ਨੀਵਾਰ ਨੂੰ 24098 ਸੈਂਪਲ ਲਏ ਗਏ। ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਸੇਲਫ ਕੌਰਾਟਾਈਨ ਖਤਮ ਕਰ ਲਿਆ।
