ਮਾਮਲਾ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਡੀਡਾ ਸਾਂਸੀਆਂ ਦਾ, ਜਿੱਥੇ ਦੀ ਰਹਿਣ ਵਾਲੀ ਰੁਸ਼ਪਾ ਨਾਂ ਦੀ ਔਰਤ ਦੇ ਘਰਵਾਲੇ ਦੀ ਗਿਆਰਾਂ ਸਾਲ ਪਹਿਲਾਂ ਮੌਤ ਹੋ ਗਈ ਸੀ | ਰੁਸ਼ਪਾ ਘਰ ‘ਚ ਆਪਣੀਆਂ ਤਿੰਨ ਧੀਆਂ ਤੇ ਇੱਕ ਪੁੱਤ ਨਾਲ ਰਹਿ ਰਹੀ ਸੀ | ਉਸਦੀ ਵੱਡੀ ਸਿੰਪੀ ਸਿੰਪੀ ਜਿਸ ਦੀ ਉਮਰ 23 ਸਾਲ ਸੀ | ਪਲੱਸ ਟੂ ਅਤੇ ਦੋ ਹੋਰ ਕੋਰਸ ਕਰਨ ਉਪਰੰਤ ਘਰ ਵਿੱਚ ਹੀ ਸਿਲਾਈ ਦਾ ਕੰਮ ਕਰਦੀ ਸੀ।
ਪੁਸ਼ਪਾ ਦੇ ਗੁਆਂਢ ਵਿੱਚ ਹੀ ਉਸ ਦੇ ਜੇਠ ਦਾ ਮੁੰਡਾ ਗੌਰਵ ਵੀ ਰਹਿੰਦਾ ਸੀ | ਵਿਆਹੇ ਵਰਿਆ ਤੇ ਤਿੰਨ ਧੀਆਂ ਦਾ ਬਾਪ ਗੌਰਵ ਆਪਣੀ ਗੰਦੀ ਨਜ਼ਰ ਆਪਣੀ ਹੀ ਮੁਟਿਆਰ ਹੋਈ ਭੈਣ ਯਾਨੀ ਰੁਸ਼ਪਾ ਦੀ ਧੀ ਸਿੰਪੀ ਤੇ ਰੱਖਦਾ ਸੀ ਅਤੇ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਮ੍ਰਿਤਕਾ ਦੀ ਮਾਂ ਰੁਸ਼ਪਾ ਅਨੁਸਾਰ ਉਸ ਦੇ ਜੇਠ ਤੇ ਮੁੰਡੇ ਗੌਰਵ ਨੇ ਉਸ ਦੀ ਧੀ ਨਾਲ ਉਸ ਦੀ ਇੱਛਾ ਦੇ ਖ਼ਿਲਾਫ਼ ਸਰੀਰਕ ਸੰਬੰਧ ਵੀ ਬਣਾਏ ਸਨ ਅਤੇ ਹੁਣ ਵੀ ਵਾਰ ਵਾਰ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਦਾ ਸੀ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪਿੰਡ ਵਿੱਚ ਬਦਨਾਮ ਕਰਨ ਦੀਆਂ ਧਮਕੀਆਂ ਦਿੰਦਾ ਸੀ।
previous post
