Htv Punjabi
Punjab

ਕਾਂਗਰਸੀ ਵਰਕਰਾਂ ਨੇ ‘ਆਪ’ ਉਮੀਦਵਾਰ ‘ਤੇ ਕੀਤਾ ਹਮਲਾ

ਬਰਨਾਲਾ ਜਿਲ੍ਹੇ ਦੇ ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਖਿਲਾਫ਼ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਦੀ ਗੱਡੀ ਤੇ ਹਮਲਾ ਹੋਇਆ ਹੈ। ਆਪ ਉਮੀਦਵਾਰ ਨੇ ਕਾਂਗਰਸੀ ਵਰਕਰਾਂ ਉਪਰ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਇਸ ਘਟਨਾਕ੍ਰਮ ਵਿੱਚ ਆਪ ਉਮੀਦਵਾਰ ਦੀ ਗੱਡੀ ਦੇ ਲੌਕ ਤੱਕ ਟੁੱਟ ਗਏ ਹਨ।ਉਥੇ ਦੂਜੇ ਪਾਸੇ ਕਾਂਗਰਸੀ ਵਰਕਰਾਂ ਨੇ ਆਪ ਉਮੀਦਵਾਰ ਉਪਰ ਇੱਕ ਲੜਕੇ ਉਪਰ ਗੱਡੀ ਚੜਾਉਣ ਦੇ ਦੋਸ਼ ਲਗਾਏ ਹਨ। ਕਾਂਗਰਸੀ ਵਰਕਰਾਂ ਦਾ ਦੋਸ਼ ਹੈ ਕਿ ਇੱਕ ਨੌਜਵਾਨ ਇਸ ਘਟਨਾ ਵਿੱਚ ਗੰਭੀਰ ਜ਼ਖ਼ਮੀ ਵੀ ਹੋਇਆ ਹੈ।

ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਆਪ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਉਹ ਭਦੌੜ ਵਿਖੇ ਪੁਲਿੰਗ ਬੂਥ ਦੀ ਚੈਕਿੰਗ ਕਰਕੇ ਤਿੰਨਕੋਣੀ ਚੌਂਕ ਨੇੜੇ ਜਾ ਰਹੇ ਸਨ। ਜਿੱਥੇ ਰਸਤੇ ਵਿੱਚ ਇੱਕ ਕਾਂਗਰਸੀ ਨੇਤਾ ਦੇ ਲੜਕੇ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਹਨਾਂ ਦੀ ਗੱਡੀ ਉਪਰ ਹਮਲਾ ਕਰ ਦਿੱਤਾ। ਜਿਸ ਦੌਰਾਨ ਉਹਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਉਥੇ ਉਹਨਾਂ ਨੇ ਇਸ ਮਾਮਲੇ ਵਿੱਚ ਥਾਣਾ ਸ਼ਹਿਣਾ ਅਤੇ ਭਦੌੜ ਦੀ ਪੁਲੀਸ ਨੂੰ ਸਿਕਾਇਤ ਦਰਜ ਕਰਵਾ ਦਿੱਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਲੋਕ ਆਪਣੀ ਹਾਰ ਦੇਖ ਕੇ ਬੌਖਲਾ ਗਏ ਹਨ ਅਤੇ ਅਜਿਹੀਆਂ ਹਰਕਤਾਂ ਉਤੇ ਉਤਰ ਆਏ ਹਨ।

Related posts

ਭੁੱਖੇ ਮਰਦੇ ਮਜ਼ਦੂਰ ਤਾਂ ਮਜ਼ਦੂਰ ਉਨ੍ਹਾਂ ਦੇ ਪਰਿਵਾਰਾਂ ਦਾ ਅੰਤ ਵੀ ਦੇਖੋ ਕਿਵੇਂ ਦਰਦਨਾਕ ਹੋ ਰਿਹੈ, ਰੱਬਾ ਮਿਹਰ ਕਰੀਂ ਸਾਰੀਆਂ ‘ਤੇ 

Htv Punjabi

ਰਸੂਖਦਾਰ ਜਨਾਨੀ ਕਰਵਾਉਂਦੀ ਸੀ ਕੁੜੀ ਤੋਂ ਦੇਹ ਵਪਾਰ ਦਾ ਧੰਦਾ

htvteam

ਘਰ ਬਾਹਰ ਬੈਠੀ ਮਹਿਲਾ ਨਾਲ ਹੋ ਗਈ ਜਾਗੋ ਤੇਰਵੀ

htvteam