ਕਾਰਡੀਅਕ ਅਟੈਕ ਨਾਲ ਹੋਣ ਵਾਲੀ ਮੌਤਾਂ ਤੇ ਹੁਣ ਪੀਏਯੂ, ਡੀਐਮਸੀ
ਅਤੇ ਸਿਹਤ ਮਹਿਕਮੇ ਵੱਲੋਂ ਜਾਰੀ ਹੋਈਆਂ ਗਾਈਡਲਾਈਨਜ
ਹੋਵੇਗੀ ਇਸ ਮੁੱਦੇ ਤੇ ਖੋਜ ਕਿਉਂ ਮੌਤ ਦੇ ਮੂੰਹ ਚ ਜਾ ਰਹੇ ਨੌਜਵਾਨ
ਕਾਰਡੀਅਕ ਅਟੈਕ ਦੀ ਸਮੱਸਿਆਵਾਂ ਲਗਾਤਾਰ ਵਧ ਰਹੀਆਂ ਨੇ। ਖਾਸ ਕਰਕੇ ਨੌਜਵਾਨ ਪੀੜੀ ਇਸ ਦਾ ਸ਼ਿਕਾਰ ਹੋ ਰਹੀ ਹੈ। ਖਾਸ ਕਰਕੇ ਜਿਮ ਜਾਣ ਵਾਲੇ ਨੌਜਵਾਨਾਂ ਦੀ ਅਚਨਚੇਤ ਮੌਤ ਸਾਰਿਆਂ ਲਈ ਗੰਭੀਰ ਵਿਸ਼ਾ ਬਣਿਆ ਹੋਇਆ ਹੈ ਇਸ ਨੂੰ ਲੈ ਕੇ ਹੁਣ ਪੰਜਾਬ ਦਾ ਸਿਹਤ ਮਹਿਕਮਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਨਾਲ ਹੀ ਡੀਐਮਸੀ ਦੇ ਮਾਹਰ ਵਿਸ਼ੇਸ਼ ਰਿਸਰਚ ਕਰਨ ਜਾ ਰਹੇ ਨੇ ਜਿਸ ਤੋਂ ਬਾਅਦ ਇਸ ਦੇ ਕਾਰਨਾਂ ਦਾ ਇਸ ਨਾਲ ਹੋਣ ਵਾਲੀਆਂ ਮੌਤਾਂ ਅਤੇ ਇਸ ਦੇ ਲੱਛਣ ਬਚਾ ਖਾਸ ਕਰਕੇ ਖੁਰਾਕ ਸਬੰਧੀ ਡੁੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ। ਇਸ ਮੁੱਦੇ ਤੇ ਅੱਜ ਪੀਆਈਯੂ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਗਾਈਡਲਾਈਨਜ ਵੀ ਜਾਰੀ ਕੀਤੀਆਂ ਗਈਆਂ ਨੇ। ਜਿਸ ਤੋਂ ਪਹਿਲਾਂ ਡਾਕਟਰਾਂ ਦੇ ਪੈਨਲ ਅਤੇ ਸਿਹਤ ਮੰਤਰੀ ਵੱਲੋਂ ਮੀਡੀਆ ਨਾਲ ਗੱਲਬਾਤ ਵੀ ਕੀਤੀ ਗਈ।
ਇਸ ਦੌਰਾਨ ਜਿੱਥੇ ਡੀਐਮਸੀ ਦੇ ਮਾਹਰ ਡਾਕਟਰਾਂ ਨੇ ਦੱਸਿਆ ਕਿ ਇਹ ਇੱਕ ਗੰਭੀਰ ਸਮੱਸਿਆ ਹੈ ਅਤੇ ਇਸ ਦੇ ਹੱਲ ਲਈ ਅਸੀਂ ਯਤਨ ਕਰ ਰਹੇ ਹਨ ਸਾਡੀ ਅਜੋਕੀ ਜ਼ਿੰਦਗੀ ਦੇ ਵਿੱਚ ਸਾਡੀ ਖੁਰਾਕ ਸਾਡਾ ਪ੍ਰਦੂਸ਼ਣ ਸਾਡਾ ਵਾਤਾਵਰਨ ਸਾਡਾ ਰਹਿਣ ਸਹਿਣ ਸਾਡੇ ਦਿਮਾਗ ਦੇ ਉੱਤੇ ਸਟਰੈਸ ਅਤੇ ਜਿਮ ਜਾ ਰਹੇ ਨੌਜਵਾਨਾਂ ਵੱਲੋਂ ਸਟੇਰੋਇਡਸ ਡੀ ਇਸਤੇਮਾਲ ਆਦੀ ਕਈ ਅਜਿਹੀਆਂ ਸਮੱਸਿਆਵਾਂ ਹਨ ਜੋ ਇਸ ਬਿਮਾਰੀ ਦਾ ਕਾਰਨ ਬਣ ਰਹੀਆਂ ਨੇ। ਉੱਥੇ ਹੀ ਦੂਜੇ ਪਾਸੇ ਡਾਕਟਰ ਬਲਜੀਤ ਸਿੰਘ ਨੇ ਕਿਹਾ ਕਿ ਅੱਜ ਅਸੀਂ ਗਾਈਡਲਾਈਨਜ ਜਾਰੀ ਕਰ ਰਹੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੀ ਸੀ ਡਾਕਟਰ ਸਤਬੀਰ ਗੋਸਲ ਨੇ ਦੱਸਿਆ ਕਿ ਅਸੀਂ ਤਿੰਨ ਚਾਰਟ ਬਣਾਏ ਹਨ ਜਿਸ ਵਿੱਚ ਹਰੀ ਲਾਈਟ, ਔਰੰਜ ਲਾਈਟ ਅਤੇ ਰੈਡ ਲਾਈਟ ਵਾਂਗੂੰ ਸਿਗਨਲ ਦੇਣ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ। ਉਹਨਾਂ ਕਿਹਾ ਕਿ ਸਾਡਾ ਫੂਡ ਅਤੇ ਨਿਊਟਰੀਸ਼ਨ ਵਿਭਾਗ ਅਤੇ ਖੁਰਾਕ ਵਿਭਾਗ ਵੀ ਇਸ ਮੁੱਦੇ ਤੇ ਕੰਮ ਕਰ ਰਿਹਾ। ਇਹ ਮੁੱਦਾ ਗੰਭੀਰ ਇਸ ਕਰਕੇ ਬਣਿਆ ਹੋਇਆ ਹੈ ਕਿਉਂਕਿ ਲਗਾਤਾਰ ਕੇਸ ਵਾਪਰ ਰਹੇ ਨੇ। ਜਿਸ ਕਰਕੇ ਪੰਜਾਬ ਦੇ ਸਿਹਤ ਮਹਿਕਮੇ ਅਤੇ ਪੀਏਯੂ ਵੱਲੋਂ ਸਾਂਝੇ ਤੌਰ ਤੇ ਇਸ ਖੋਜ ਸਬੰਧੀ ਫੈਸਲਾ ਕੀਤਾ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..