Htv Punjabi
Crime Punjab Video

ਕਾਰੋਬਾਰੀ ਦੀ ਪਤਨੀ ਨੂੰ ਬੰਨ੍ਹਕੇ ਕੀਤਾ ਬੰਦਿਆਂ ਨੇ ਕੀਤਾ ਆਹ ਕੰਮ, ਕੈਮਰੇ ਬੰਦ

ਲੁਧਿਆਣਾ ਚ ਕਾਰੋਬਾਰੀ ਦੀ ਪਤਨੀ ਨਾਲ ਲੁੱਟ ਦਾ ਮਾਮਲਾ

ਹੱਥ, ਮੂੰਹ ਬੰਨ੍ਹਕੇ ਕੈਸ਼ ਅਤੇ ਗਹਿਣੇ ਲੈ ਬਦਮਾਸ਼ ਹੋਏ ਫਰਾਰ
ਘਰ ਦੇ ਬੰਦ ਸੀ ਸੀਸੀਟੀਵੀ ਕੈਮਰੇ, ਪਰਿਵਾਰ ਸੀ ਕਮਰੇ ਚ
ਪੁਲਿਸ ਵੱਲੋਂ ਮਾਮਲੇ ਚ ਜਾਂਚ ਕੀਤੀ ਸ਼ੁਰੂ
ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਚ ਨੱਟ ਬੋਲਟ ਕਾਰੋਬਾਰੀ ਦੇ ਘਰ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਆਰੋਪ ਹੈ ਕਿ ਬਦਮਾਸ਼ ਘਰ ਦੇ ਅੰਦਰ ਵੜੇ ਅਤੇ ਕਾਰੋਬਾਰੀ ਦੀ ਪਤਨੀ ਦੀ ਗਰਦਨ ਤੇ ਚਾਕੂ ਰੱਖ ਮੂੰਹ ਤੇ ਚੁੰਨੀ ਬੰਨ ਹੱਥ ਤੇ ਰੁਮਾਲ ਬੰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਧਰ ਮਹਿਲਾਂ ਨੇ ਦੱਸਿਆ ਕਿ ਉਸ ਨੂੰ ਸੋਫੇ ਤੇ ਸੁੱਟ ਦਿੱਤਾ ਗਿਆ ਜਿਸਦੇ ਬਾਅਦ ਉਸਦੀ ਕਮਰ ਦੇ ਵਿੱਚ ਦਰਦ ਹੋਇਆ ਤੇ ਉਹ ਬੇਸੁੱਧ ਹੋ ਗਈ ਬਦਮਾਸ਼ ਘਰ ਦੇ ਅੰਦਰੋਂ ਨਗਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ ਕਿਹਾ ਕਿ ਕਰੀਬ ਡੇਢ ਤੋਲੇ ਸੋਨਾ ਅਤੇ ਕੰਨ ਦੀਆਂ ਵਾਲੀਆਂ ਵੀ ਸ਼ਾਮਲ ਸਨ।

ਹਾਲਾਂਕਿ ਪੁਲਿਸ ਪੁਲਿਸ ਨੂੰ ਇਹ ਮਾਮਲਾ ਸੰਦਿਕ ਦੇ ਲੱਗ ਰਿਹਾ ਹੈ ਸੂਤਰਾਂ ਮੁਤਾਬਿਕ ਪੁਲਿਸ ਨੇ ਪੀੜਿਤ ਮਹਿਲਾ ਦੇ ਪੂਰੇ ਦਿਨ ਦੀ ਪੁੱਛਗਿਛ ਅਤੇ ਆਲੇ ਦੁਆਲੇ ਦੇ ਲੋਕਾਂ ਦੇ ਕੋਲੋਂ ਵੀ ਜਾਂਚ ਸਬੰਧੀ ਗੱਲ ਕਹੀ ਹ ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਇੱਥੇ ਵੀ ਦੱਸਿਆ ਜਾ ਰਿਹਾ ਕਿ ਘਰ ਦੇ ਸੀਸੀਟੀਵੀ ਕੈਮਰੇ ਬੰਦ ਸੀ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੁਝ ਸਾਹਮਣੇ ਨਹੀਂ ਆਇਆ ਹੈ।

ਪੀੜਿਤ ਔਰਤ ਗੁਰਮੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਉੱਠ ਕੇ ਪਾਠ ਕਰਨ ਦੀ ਤਿਆਰੀ ਕਰ ਰਹੀ ਸੀ ਕਿ ਇਸ ਦੌਰਾਨ ਉਸਨੇ ਦੇਖਿਆ ਕਿ ਘਰ ਦੇ ਮੁੱਖ ਗੇਟ ਦੇ ਬਾਹਰ ਲਾਈਟ ਜਲ ਰਹੀ ਹੈ ਅਤੇ ਉਹ ਲਾਈਟ ਨੂੰ ਬੰਦ ਕਰਨ ਗਈ ਤਾਂ ਪੌੜੀਆਂ ਦੇ ਥੱਲੇ ਪਹਿਲਾਂ ਹੀ ਦੋ ਵਿਅਕਤੀ ਖੜੇ ਸਨ ਜਿਨਾਂ ਵਿੱਚੋਂ ਇੱਕ ਵਿਅਕਤੀ ਨੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਦੂਸਰੇ ਨੇ ਚਾਕੂ ਦਿਖਾ ਕੇ ਘਰ ਦੇ ਅੰਦਰ ਦਾਖਲ ਹੋ ਗਏ। ਗੁਰਮੀਤ ਦੇ ਮੁਤਾਬਿਕ ਬਦਮਾਸ਼ਾਂ ਨੇ ਉਸ ਦੀ ਚੁੰਨੀ ਨਾਲ ਉਸਦਾ ਮੂੰਹ ਅਤੇ ਰੁਮਾਲ ਦੇ ਨਾਲ ਉਸਦੇ ਹੱਥ ਬੰਨ ਦਿੱਤੇ ਜਿਸ ਤੋਂ ਬਾਅਦ ਉਹ ਬੇਸੁੱਧ ਹੋ ਗਈ। ਉਹਨਾਂ ਦੱਸਿਆ ਕਿ ਘਟਨਾ ਦੇ ਸਮੇਂ ਸਾਰਾ ਪਰਿਵਾਰ ਸੋ ਰਿਹਾ ਸੀ ਅਤੇ ਪਹਿਲੀ ਮੰਜ਼ਿਲ ਤੇ ਉਸ ਦੇ ਬੇਟੇ ਦਾ ਕਮਰਾ ਹੈ ਉਸਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਨੇ ਉਸ ਦਾ ਗਲਾ ਘੁੱਟ ਦੇਣ ਦੀ ਧਮਕੀ ਦਿੱਤੀ ਲੁਟੇਰਿਆਂ ਨੇ ਘਰ ਦੇ ਅੰਦਰ ਰੱਖੇ ਪੰਜ ਲੱਖ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਲੈ 15 ਮਿੰਟ ਦੇ ਵਿੱਚ ਹੀ ਫਰਾਰ ਹੋ ਗਏ।

ਫਿਲਹਾਲ ਥਾਣਾ ਸਦਰ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਆਰੋਪੀਆਂ ਨੂੰ ਫੜਨ ਦਾ ਦਾਅਵਾ ਕੀਤਾ ਜਾ ਰਿਹਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਚੋ-ਬਚੋ ਪੁਜ਼ਾਰੀ ਲਾਣੇ ‘ਤੋਂ ਕਿਤੇ ਤੁਹਾਡੇ ਨਾਲ ਐਵੇ ਨਾ ਹੋ ਜਾਵੇ

htvteam

ਆਹ ਦੇਖ ਲਓ ਹਰਾਮਦੀ ਕਮਾਈ ਖਾਣ ਵਾਲਿਆਂ ਦਾ ਹਾਲ

htvteam

ਮੂਸੇਵਾਲਾ ਦਾ 7ਵਾਂ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਪਿਆ ਗਾਹ

htvteam

Leave a Comment