ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਸ਼ਿਵ ਪੁਰੀ ਇਲਾਕੇ ਦੇ ਨੇੜੇ ਮੁਹੱਲਾ ਪ੍ਰੀਤ ਨਗਰ ਦਾ ਰਹਿਣ ਵਾਲਾ ਰਾਜ ਕੁਮਾਰ ਰਾਜੂ ਨਾਂ ਦਾ ਨੌਜਵਾਨ ਅਸਲ ‘ਚ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ | ਪਰ ਛੇਤੀ ਪੈਸੇ ਬਣਾਉਣ ਦੇ ਚਲਦਿਆਂ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਇਹ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲਾ ਸਮਾਂ ਸਸਤੇ ‘ਚ ਖਰੀਦ ਕੇ ਇਥੇ ਮਹਿੰਗੇ ਭਾਅ ਵੇਚਦਾ ਸੀ | ਥੋੜੇ ਹੀ ਦਿਨਾਂ ਵਿਚ ਇਸਨੇ ਬਹੁਤ ਸਾਰਾ ਪੈਸਾ ਬਣਾ ਲਿਆ |
ਅੱਜ ਪੁਲਿਸ ਨੂੰ ਮਿਲੀ ਖੂਫੀਆ ਤੇ ਭਰੋਸੇਯੋਗ ਇਤਲਾਹ ਦੇ ਆਧਾਰ ਤੇ ਪੁਲਿਸ ਨੇ ਰਾਜੂ ਨੂੰ ਸੇਖੇਵਾਲ ਦੇ ਇਲਾਕੇ ਵਿਚ ਕਾਰ ‘ਚੋਂ ਰੰਗੇ ਹੱਥੀਂ ਕਾਬੂ ਕਰ ਲਿਆ |
previous post
