ਨਾਭਾ ਦੇ ਕਾਲਜ ਗਰਾਉਂਡ ਸੜਕ ਤੇ ਮੱਚੀ ਹਫੜਾ ਦਫੜੀ
ਆਟੋ ਚਾਲਕ ਵਲੋਂ ਯੂ ਟਰਨ ਤੇ ਪੀਆਰਟੀਸੀ ਬੱਸ ਦਾ ਵਿਗੜਿਆ ਸੰਤੁਲਨ
ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਬੱਸ ਨੇ ਖੜੀ ਕਾਰ ਵਿੱਚ ਜਾ ਵੱਜੀ
ਕਾਰ ਦੇ ਨਾਲ ਨਾਲ ਖੜ੍ਹੀਆਂ ਰੇੜੀਆਂ ਵੀ ਨੁਕਸਾਨੀਆਂ ਗਈਆਂ
ਇਸ ਮੌਕੇ ਤੇ ਕਾਰ ਦੇ ਮਾਲਕ ਕੰਵਲਜੀਤ ਸਿੰਘ ਨੇ ਕਿਹਾ ਕਿ ਮੇਰੀ ਗੱਡੀ ਸਾਈਡ ਤੇ ਖੜੀ ਸੀ ਪਿੱਛੋਂ ਲਿਆ ਕੇ ਬੱਸ ਡਰਾਈਵਰ ਨੇ ਗੱਡੀ ਦੇ ਵਿੱਚ ਟੱਕਰ ਮਾਰ ਦਿੱਤੀ। ਪਰ ਇਸ ਵਿੱਚ ਬੱਸ ਡਰਾਈਵਰ ਦਾ ਕੋਈ ਕਸੂਰ ਨਹੀਂ ਆਟੋ ਚਾਲਕ ਨੇ ਇਕਦਮ ਯੂ ਟਰਨ ਲੈ ਲਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ, ਅਤੇ ਮੇਰੀ ਗੱਡੀ ਬਿਲਕੁਲ ਚਕਣਾਚੂਰ ਹੋ ਗਈ। ਅਸੀਂ ਤਾਂ ਬਿਲਕੁਲ ਸਾਈਡ ਤੇ ਗੱਡੀ ਲਗਾਈ ਹੋਈ ਸੀ।
ਇਸ ਮੌਕੇ ਤੇ ਪੀਆਰਟੀਸੀ ਬੱਸ ਦੇ ਡਰਾਈਵਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਆਟੋ ਚਾਲਕ ਨੇ ਇਕਦਮ ਹੀ ਅੱਗੇ ਪਿੱਛੇ ਨਹੀਂ ਦੇਖਿਆ ਯੂ ਟਰਨ ਰੋਡ ਦੇ ਉੱਤੇ ਹੀ ਲੈ ਲਿਆ। ਆਟੋ ਦੇ ਵਿੱਚ ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਬੱਸ ਕਾਰ ਦੇ ਵਿੱਚ ਜਾ ਟਕਰਾਈ। ਮੇਰਾ ਤਾਂ ਕੋਈ ਕਸੂਰ ਨਹੀਂ ਮੈਂ ਤਾਂ ਆਪਣੇ ਰਾਹ ਜਾ ਰਿਹਾ ਸੀ ਤਾਂ ਅਚਾਨਕ ਆਟੋ ਚਾਲਕ ਨੇ ਯੂ ਟਰਨ ਲੈ ਲਿਆ।
ਇਸ ਮੌਕੇ ਤੇ ਨਾਭਾ ਪੁਲਿਸ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਕਿਹਾ ਕਿ ਸਾਨੂੰ ਵੀ ਤਲਾਹ ਮਿਲੀ ਸੀ ਕਿ ਬੱਸ, ਕਾਰ ਅਤੇ ਆਟੋ ਦੇ ਵਿਚਕਾਰ ਟੱਕਰ ਹੋਈ। ਅਸੀਂ ਮੌਕੇ ਤੇ ਪਹੁੰਚੇ ਹਾਂ। ਆਟੋ ਚਾਲਕ ਨੂੰ ਅਸੀਂ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਮੌਕੇ ਤੇ ਗਲਤੀ ਦੇਖਦੇ ਆ ਕਿਸ ਦੀ ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕਰੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
